#INDIA

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ਰਾਮ ਪਾਰਕ ਟਰੱਸਟ (ਵਿਰਧ ਆਸ਼ਰਮ) ਦੇ ਸਹਿਯੋਗ ਨਾਲ ਡੈਂਟਲ ਕਲੀਨਿਕ ਸਥਾਪਿਤ

ਯਮੁਨਾ ਨਗਰ (ਹਰਿਆਣਾ), 11 ਮਾਰਚ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਵਿਸ਼ਰਾਮ ਪਾਰਕ ਟਰੱਸਟ (ਵਿਰਧ ਆਸ਼ਰਮ) ਰਜਿ. ਦੇ ਸਹਿਯੋਗ ਨਾਲ ਸਵਰਗੀ ਸ਼੍ਰੀ ਸਤੀਸ਼ ਸਲੂਜਾ ਦੀ ਯਾਦ ਵਿਚ ਵਿਸ਼ਰਾਮ ਪਾਰਕ ਟਰੱਸਟ, ਬੁਰੀਆ ਗੇਟ, ਜਗਾਧਰੀ, ਜ਼ਿਲ੍ਹਾ ਯਮੁਨਾ ਨਗਰ (ਹਰਿਆਣਾ) ਵਿਖੇ ਡੈਂਟਲ ਕਲੀਨਿਕ ਸਥਾਪਿਤ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਅਨੀਤਾ ਸਲੂਜਾ, ਸ਼੍ਰੀਮਾਨ ਰਮਨ ਸਲੂਜਾ ਅਤੇ ਡਾ. ਆਰ.ਐੱਸ. ਅਟਵਾਲ ਵਲੋਂ ਸਾਂਝੇ ਤੌਰ ‘ਤੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਅਵਤਾਰ ਸਿੰਘ ਚੁੱਗ ਜ਼ਿਲ੍ਹਾ ਪ੍ਰਧਾਨ ਯਮੁਨਾ ਨਗਰ, ਜਗਜੀਤ ਸਿੰਘ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।