ਸ਼੍ਰੀ ਮੁਕਤਸਰ ਸਾਹਿਬ , 16 ਨਵੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਦੁਨੀਆ ਭਰ ਵਿੱਚ ਲੋਕ ਭਲਾਈ ਦੇ ਕਾਰਜ਼ ਕਰ ਰਹੇ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਮਾਤਾ ਸਰਦਾਰਨੀ ਅਮ੍ਰਿਤ ਕੋਰ ਓਬਰਾਏ ਦੇ ਜਨਮਦਿਨ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋੜਵੰਦ ਵਿਧਵਾਵਾਂ, ਬੇਸਹਾਰਾ ਬੱਚਿਆਂ, ਬੇਸਹਾਰਾ ਬਜ਼ੁਰਗਾਂ,ਕੰਮ ਕਰਨ ਤੋਂ ਅਸਮਰਥ ਬਜ਼ੁਰਗਾਂ, ਅੰਗਹੀਣ ਵਿਅਕਤੀਆਂ ਦੇ ਪੈਨਸ਼ਨ ਫ਼ਾਰਮ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੀਆਂ ਹਦਾਇਤਾਂ ਅਨੁਸਾਰ ਭਰੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਪਰੋਕਤ ਲੋੜਵੰਦਾਂ ਦੇ ਫ਼ਾਰਮ ਭਰਨ ਉਪਰੰਤ ਲੋੜੀਂਦੀ ਵੈਰੀਫਿਕੇਸ਼ਨ ਕਰਨ ਉਪਰੰਤ ਪੈਨਸ਼ਨ ਫ਼ਾਰਮ ਡਾ ਓਬਰਾਏ ਕੋਲ ਭੇਜੇ ਜਾਂਦੇ ਹਨ ਫਿਰ ਇਨ੍ਹਾਂ ਲੋੜਵੰਦਾਂ ਦੀ ਉਮਰ ਭਰ ਲਈ ਪੈਨਸ਼ਨ ਲਾਈ ਜਾਂਦੀ ਹੈ ਅਤੇ ਹਰ 2 ਸਾਲ ਬਾਅਦ ਨਵ ਨਿਰਮਾਣ ਕੀਤੀ ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ 350 ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਮਿਲ ਰਹੀ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮਾਤਾ ਸਰਦਾਰਨੀ ਅਮ੍ਰਿਤ ਕੋਰ ਜੀ ਦੇ ਜਨਮਦਿਨ ਤੇ ਤਕਰੀਬਨ 38 ਦੇ ਕਰੀਬ ਪੈਨਸ਼ਨ ਦੇਣ ਲਈ ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰੇ ਗਏ ਹਨ ਕਿਉਂਕਿ ਮਾਤਾ ਸਰਦਾਰਨੀ ਅਮ੍ਰਿਤ ਕੋਰ ਓਬਰਾਏ ਦੇ ਅਸ਼ੀਰਵਾਦ ਸਦਕਾ ਹੀ ਡਾਕਟਰ ਓਬਰਾਏ ਮਨੁੱਖਤਾ ਦੀ ਸੇਵਾ ਵਿਚ ਵੱਧ ਚੜ੍ਹ ਕੇ ਸੇਵਾ ਕਰ ਰਹੇ ਹਨ । ਪੈਨਸ਼ਨ ਫ਼ਾਰਮ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਬਲਜੀਤ ਸਿੰਘ ਮਾਨ ਰਿਟਾ ਪ੍ਰਿੰਸੀਪਲ,ਬਰਨੇਕ ਸਿੰਘ ਰਿਟਾ ਲੈਕਚਰਾਰ, ਮਾਸਟਰ ਰਾਜਿੰਦਰ ਸਿੰਘ ਵੱਲੋਂ ਭਰੇ ਗਏ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਟੀਮ ਦੇ ਸਮੂਹ ਸੇਵਾਦਾਰ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਾਤਾ ਅਮ੍ਰਿਤ ਕੋਰ ਓਬਰਾਏ ਦੇ ਜਨਮਦਿਨ ਤੇ ਲੋੜਵੰਦਾਂ ਦੇ ਭਰੇ ਪੈਨਸ਼ਨ ਫ਼ਾਰਮ

