#INDIA

ਸਮਲਿੰਗੀ ਵਿਆਹ: ਕਰੀਬ 400 ਮਾਪਿਆਂ ਨੇ ਚੀਫ਼ ਜਸਟਿਸ ਨੂੰ ਪੱਤਰ ਲਿਖ ‘ਵਿਆਹ ‘ਚ ਸਮਾਨਤਾ’ ਦਾ ਅਧਿਕਾਰ ਮੰਗਿਆ

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਕਰੀਬ 400 ਮਾਪਿਆਂ ਦੇ ਸਮੂਹ ਨੇ ਦੇਸ਼ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਪੱਤਰ ਲਿਖ ਕੇ ਆਪਣੇ ਸਮਲਿੰਗੀ ਬੱਚਿਆਂ ਲਈ ‘ਵਿਆਹ ‘ਚ ਸਮਾਨਤਾ’ ਦਾ ਅਧਿਕਾਰ ਮੰਗਿਆ ਹੈ। ਜ਼ਿਕਰਯੋਗ ਹੈ ਕਿ ਜਸਟਿਸ ਚੰਦਰਚੂੜ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੇ ਹਨ। ‘ਸਵੀਕਾਰ- ਦਿ ਰੇਨਬੋ ਪੇਰੈਂਟਸ’ ਵੱਲੋਂ ਲਿਖਿਆ ਗਿਆ ਪੱਤਰ ਇਸ ਮਾਅਨੇ ‘ਚ ਅਹਿਮ ਹੈ ਕਿ ਚੀਫ ਜਸਟਿਸ ਦੀ ਪ੍ਰਧਾਨਗੀ ਹੇਠ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਉਨ੍ਹਾਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਿਹਾ ਹੈ ਜਿਨ੍ਹਾਂ ਵਿੱਚ ਸਮਲਿੰਗੀ ਵਿਆਹ ਨੂੰ ਮਾਨਤਾ ਦਿਵਾਉਣ ਦੀ ਅਪੀਲ ਕੀਤੀ ਗਈ ਹੈ। ਮਾਪਿਆਂ ਦੇ ਸਮੂਹ ਨੇ ਪੱਤਰ ਵਿੱਚ ਲਿਖਿਆ, ”ਸਾਡੀ ਇੱਛਾ ਹੈ ਕਿ ਸਾਡੇ ਬੱਚਿਆਂ ਤੇ ਉਨ੍ਹਾਂ ਦੇ ਜੀਵਨ ਸਾਥੀ ਦੇ ਸਬੰਧਾਂ ਨੂੰ ਸਾਡੇ ਦੇਸ਼ ਦੇ ਵਿਸ਼ੇਸ਼ ਵਿਆਹ ਐਕਟ ਤਹਿਤ ਮਾਨਤਾ ਮਿਲੇ। ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਤੋਂ ਇਹ ਵਿਸ਼ਾਲ ਦੇਸ਼ ਹੈ ਉਹ ਓਨੀ ਹੀ ਵਿਸ਼ਾਲਤਾ ਨਾਲ ਆਪਣੀ ਵਿਭਿੰਨਤਾ ਨੂੰ ਸਵੀਕਾਰ ਕਰੇਗਾ।”

Leave a comment