-ਪੰਜਾਬੀ ਫਿਲਮ ਇੰਡਸਟਰੀ ਅਤੇ ਸ਼ੁੱਭਚਿੰਤਕਾਂ ਨੇ ਵਧਾਈਆਂ ਦੇ ਅੰਬਾਰ ਲਾਏ
ਲੰਡਨ, 15 ਸਤੰਬਰ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਲੇਖਕ ਜਾਂ ਕਲਮਕਾਰ ਕਿਸੇ ਇੱਕ ਪਰਿਵਾਰ ਦੇ ਨਾ ਹੋ ਕੇ ਪੂਰੇ ਜਗਤ ਦੇ ਹੋ ਜਾਂਦੇ ਹਨ। ਪਾਠਕ ਵਰਗ ਉਨ੍ਹਾਂ ਦਾ ਆਪਣਾ ਪਰਿਵਾਰ ਬਣ ਜਾਂਦਾ ਹੈ। ਜਦੋਂ ਲੇਖਕਾਂ ਜਾਂ ਕਲਮਕਾਰਾਂ ਦੇ ਪਰਿਵਾਰਾਂ ਵਿਚ ਕਿਸੇ ਵੇਲੇ ਖੁਸ਼ੀ ਦਾ ਮਾਹੌਲ ਬਣਦਾ ਹੈ, ਤਾਂ ਉਸ ਖੁਸ਼ੀ ਦੇ ਵਿਚ ਉਨ੍ਹਾਂ ਦੇ ਪਾਠਕ ਵੀ ਸ਼ਾਮਲ ਹੁੰਦੇ ਹਨ। ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਪੁੱਤਰ ਕਬੀਰ ਕੁੱਸਾ ਦਾ ਵਿਆਹ ਬਨੀਤਾ ਖੁਣਖੁਣ ਨਾਲ ਹੋਇਆ, ਤਾਂ ਦੇਸ਼-ਵਿਦੇਸ਼ ਵਿਚ ਵੱਸਦੇ ਸ਼ਿਵਚਰਨ ਜੱਗੀ ਕੁੱਸਾ ਦੇ ਪਾਠਕਾਂ ਵੱਲੋਂ ਵੀ ਖੁਸ਼ੀ ਮਨਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਬੀਰ ਕੁੱਸਾ ਦਾ ਬੀਤੇ ਦਿਨੀਂ ਵਿਆਹ ਹੋਇਆ, ਤਾਂ ਬਹੁਤ ਸਾਰੇ ਮਿੱਤਰ ਪਿਆਰਿਆਂ ਨੇ ਇਸ ਸਮਾਗਮ ਵਿਚ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਖੁਸ਼ੀ ਵਿਚ ਸ਼ਾਮਲ ਹੁੰਦਿਆਂ ਵਿਸ਼ਵ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਨਿਰਮਲ ਜੌੜਾ, ਪੰਜ ਦਰਿਆ ਅਖ਼ਬਾਰ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ, ਪ੍ਰਸਿੱਧ ਲੇਖਕ ਗੁਰਚਰਨ ਸੱਗੂ, ਲਹਿੰਦੇ ਪੰਜਾਬ ਦੀ ਮਾਣਮੱਤੀ ਲੇਖਿਕਾ ਸ਼ਗੁਫਤਾ ਗਿੰਮੀ ਲੋਧੀ, ਕੌਂਸਲਰ ਰਾਜਿੰਦਰ ਸਿੰਘ ਅਟਵਾਲ, ਹਰਜਿੰਦਰ ਸਿੰਘ ਅਟਵਾਲ, ਲੇਖਿਕਾ ਤੇ ਰੇਡੀਓ ਪੇਸ਼ਕਾਰਾ ਭਿੰਦਰ ਜਲਾਲਾਬਾਦੀ, ਸ਼ਾਇਰਾ ਮਨਜੀਤ ਕੌਰ ਪੱਡਾ, ਗਾਇਕਾ ਤੇ ਸ਼ਾਇਰਾ ਗੁਰਮੇਲ ਕੌਰ ਸੰਘਾ, ਕਵਿੱਤਰੀ ਕਿੱਟੀ ਬੱਲ, ਸ਼ਾਇਰ ਅਜੀਮ ਸ਼ੇਖਰ, ਲੇਖਕ ਜੱਸੀ ਢੱਟ, ਸ਼ਿਵਦੀਪ ਕੌਰ ਢੇਸੀ, ਵਰਿੰਦਰ ਖੁਰਮੀ, ਨਵਦੀਪ ਸਿੰਘ ਦਿਓਲ ਆਦਿ ਸਮੇਤ ਭਾਰੀ ਗਿਣਤੀ ਵਿਚ ਸਨੇਹੀਆਂ ਨੇ ਪਹੁੰਚ ਕੇ ਜੱਗੀ ਕੁੱਸਾ ਨੂੰ ਮੁਬਾਰਕਬਾਦ ਆਖੀ। ਮੈਂਬਰ ਪਾਰਲੀਮੈਂਟ ਸ਼੍ਰੀ ਵਰਿੰਦਰ ਸ਼ਰਮਾ, ਮੋਤਾ ਸਿੰਘ ਸਰਾਏ, ਫਿਲਮ ਡਾਇਰੈਕਟਰ ਸਿਮਰਜੀਤ ਸਿੰਘ, ਲਵਲੀ ਸ਼ਰਮਾ, ਸੁਖਮਿੰਦਰ ਧੰਜਲ, ਰਵਿੰਦਰ ਰਵੀ, ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾਂ, ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਰਾਜਿੰਦਰ ਸਿੰਘ ਪੁਰੇਵਾਲ ਅਤੇ ਹਰਜਿੰਦਰ ਸਿੰਘ ਮੰਡੇਰ ਨੇ ਫੋਨ ‘ਤੇ ਵਧਾਈਆਂ ਦਿੰਦਿਆਂ ਜੋੜੀ ਨੂੰ ਸ਼ੁੱਭ ਕਾਮਨਾਵਾਂ ਅਰਪਨ ਕੀਤੀਆਂ।
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਪੁੱਤ ਕਬੀਰ ਕੁੱਸਾ ਕਬੀਲਦਾਰ ਬਣਿਆ
