-ਹਮਲਾਵਰ ਜੇਲ੍ਹ ‘ਚ
ਵਰਜੀਨੀਆ, 22 ਮਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੀ ਸ਼ਾਮ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਫੈਅਰ ਫੈਕਸ ‘ਚ ਸਥਿਤ ਸਟੋਰ ਮਾਲਿਕ ਇਕ ਸਿੱਖ ਪੰਜਾਬੀ ਕੁਲਵਿੰਦਰ ਸਿੰਘ ਫਲੋਰਾ ਨੂੰ ਲੈ ਕੇ ਇਕ ਫਾਇਰ ਬੰਬ ਦੇ ਨਾਲ ਜਿੱਥੇ ਉਸ ਦੇ ਸਟੋਰ ਅਤੇ ਉਸ ਨੂੰ ਜਾਨੋਂ ਮਾਰਨ ਦੀ ਬਾਰੇ ਖ਼ਬਰ ਸਾਹਮਣੇ ਆਈ ਹੈ। ਉਸ ਦੇ ਸਟੋਰ ਨੂੰ ਭਾਰੀ ਨੁਕਸਾਨ ਦੇ ਨਾਲ ਉਸ ਅੱਤਵਾਦੀ ਨੇ ਫਾਇਰ ਬੰਬ ਦਾ ਸਹਾਰਾ ਲੈ ਕੇ ਉਸ ‘ਤੇ ਜਾਨਲੇਵਾ ਹਮਲਾ ਕੀਤਾ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਹਿਚਾਣ ਕ੍ਰਿਸਟੋਫਰ ਟੈਰਲ ਵਜੋਂ ਹੋਈ ਹੈ।
ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਨਿੱਡਰਤਾ ਦੇ ਨਾਲ ਉਸ ਵਿਅਕਤੀ ਦਾ ਮੁਕਾਬਲਾ ਕੀਤਾ। ਸਟੋਰ ਮਾਲਕ ਫਲੋਰਾ ਨੇ ਜਦੋਂ ਦੇਖਿਆ, ਇਕ ਫਾਇਰ ਬੰਬ ਸੁੱਟਣ ਵਾਲਾ ਵਿਅਕਤੀ ਆਪਣੇ ਫੋਨ ‘ਤੇ ਕਿਸੇ ਨਾਲ ਗੱਲ ਕਰਦਾ ਹੋਇਆ ਵੀਡੀਓ ਬਣਾ ਰਿਹਾ ਹੈ। ਕੈਸ਼ ਚੈਕਿੰਗ ਅਤੇ ਵੈਸਟਰਨ ਯੂਨੀਅਨ ਦੇ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਮੁਸ਼ਤੈਦੀ ਨਾਲ ਉਸ ਫਾਇਰ ਬੰਬ ਨੂੰ ਆਪਣੇ ਪੈਰਾਂ ਦੇ ਨਾਲ ਜਦੋਂ ਕਿੱਕ ਮਾਰੀ, ਤਾਂ ਉਹ ਹਮਲਾਵਰ ਉੱਤੇ ਜਾ ਡਿੱਗਾ ਅਤੇ ਉਹ ਜ਼ਖ਼ਮੀ ਹਾਲਤ ‘ਚ ਉੱਥੋਂ ਭੱਜ ਗਿਆ।
ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਵੱਲੋਂ ਪੁਲਿਸ ਨੂੰ ਕਾਲ ਕੀਤੀ ਗਈ ਅਤੇ ਭਾਰੀ ਗਿਣਤੀ ‘ਚ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਵੱਲੋਂ ਇਲਾਕਾ ਸੀਲ ਕੀਤਾ ਗਿਆ। ਹੈਲੀਕੈਪਟਰ ਦੀ ਮਦਦ ਦੇ ਨਾਲ ਹਮਲਾਵਰ ਨੂੰ ਕੁਝ ਹੀ ਮਿੰਟਾਂ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ‘ਚ ਬੰਦ ਕਰ ਦਿੱਤਾ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਜਾਨਲੇਵਾ ਅਤੇ ਬਿਜ਼ਨਸ ਨੂੰ ਨੁਕਸਾਨ ਪਹੁੰਚਣ ਦੇ ਪਿੱਛੇ ਕਿਸ ਦਾ ਹੱਥ ਹੈ। ਜਾਂਚ ਜਾਰੀ ਹੈ। ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 18 ਸਾਲ ਤੋਂ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ। ਜਿਸ ਦਾ ਇੱਥੇ ਬੁਹੁਤ ਰਸੂਖ ਅਤੇ ਸਤਿਕਾਰ ਹੈ। ਪਰ ਉਸ ਦੇ ਸਟੋਰ ਅਤੇ ਉਸ ਨੂੰ ਮਾਰਨ ਦੀ ਸਾਜ਼ਿਸ਼ ਪਿੱਛੇ ਕਿਸ ਦਾ ਹੱਥ ਹੈ, ਪੁਲਿਸ ਇਸ ਦੀ ਪੂਰੀ ਜਾਂਚ ਕਰ ਰਹੀ ਹੈ।
ਕੈਪਸ਼ਨ