ਜਲੰਧਰ, 11 ਫਰਵਰੀ (ਪੰਜਾਬ ਮੇਲ)- ਪਿਛਲੇ ਦਿਨੀਂ ਜਲੰਧਰ ਵਿਚ ਲੱਕੀ ਓਬਰਾਏ ਦਾ ਹੋਇਆ ਕਤਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਆਪ ਦਾ ਲੀਡਰ ਹੋਣ ਕਰਕੇ ਪੁਲਿਸ ‘ਤੇ ਕਾਫੀ ਦਬਾਅ ਸੀ, ਇਸਦੇ ਚੱਲਦਿਆਂ ਹੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਵੀ ਜਲੰਧਰ ਆਉਣਾ ਪਿਆ ਸੀ। ਲੱਕੀ ਦੇ ਦੋਵਾਂ ਹਤਿਆਰਿਆਂ ਵਿਚੋਂ ਇੱਕ ਨੂੰ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਸੰਖੇਪ ਮੁਕਾਬਲੇ ਪਿੱਛੋਂ ਗ੍ਰਿਫ਼ਤਾਰ ਕਰ ਲਿਆ ਸੀ। ਮੁਕਾਬਲੇ ਵਿਚ ਉਕਤ ਗੈਂਗਸਟਰ ਜ਼ਖਮੀ ਹੋ ਗਿਆ ਸੀ। ਜਦਕਿ ਉਸਦਾ ਦੂਜਾ ਸਾਥੀ ਅਜੇ ਫ਼ਰਾਰ ਚੱਲ ਰਿਹਾ ਹੈ। ਪੁਲਿਸ ਨੇ ਉਸਦੀ ਪਹਿਚਾਣ ਗੁਰਤੇਜ ਸਿੰਘ ਵਜੋਂ ਕੀਤੀ ਹੈ।
ਗੁਰਤੇਜ ਨੇ ਜਨਵਰੀ ਮਹੀਨੇ ਵਿਚ ਹੁਸ਼ਿਆਰਪੁਰ ਵਿਚ ਇੱਕ ਕਤਲ ਕੀਤਾ ਸੀ ਤੇ ਹੁਣ ਫਰਵਰੀ ਵਿਚ ਜਲੰਧਰ ਵਿਚ ਦੂਜਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਉਸਦੀ ਤਸਵੀਰ ਜਾਰੀ ਕੀਤੀ ਹੈ ਅਤੇ ਉਸਦੀ ਭਾਲ ਵੀ ਜੰਗੀ ਪੱਧਰ ‘ਤੇ ਜਾਰੀ ਹੈ।
ਲੱਕੀ ਓਬਰਾਏ ਕਤਲ ਮਾਮਲਾ : ਪੁਲਿਸ ਵੱਲੋਂ ਦੂਜੇ ਸ਼ੱਕੀ ਦੀ ਤਸਵੀਰ ਜਾਰੀ

