ਲੰਡਨ, 23 ਜੁਲਾਈ (ਪੰਜਾਬ ਮੇਲ)- ਕੰਜ਼ਰਵੇਟਿਵ ਪਾਰਟੀ ਵੱਲੋਂ ਉੱਤਰਅਧਿਕਾਰੀ ਚੁਣਨ ਲਈ ਤੈਅ ਕੀਤੇ ਸਮੇਂ ਤੋਂ ਬਾਅਦ ਹੁਣ ਰਿਸ਼ੀ ਸੂਨਕ ਯੂ.ਕੇ. ਦੇ ਅੰਤਰਿਮ ਵਿਰੋਧੀ ਧਿਰ ਦੇ ਆਗੂ ਵਜੋਂ ਹੋਰ ਤਿੰਨ ਮਹੀਨੇ ਤੋਂ ਵੱਧ ਸਮੇਂ ਲਈ ਬਣੇ ਰਹਿਣਗੇ। ਸੋਮਵਾਰ ਸ਼ਾਮ ਨੂੰ ਟੋਰੀ ਲੀਡਰਸ਼ਿਪ ਦੀ ਚੋਣ ਲਈ ਜ਼ਿੰਮੇਵਾਰ ਸੰਸਦ ਦੇ ਬੈਕਬੈਂਚ ਮੈਂਬਰਾਂ ਦੀ 1922 ਕਮੇਟੀ ਨੇ ਦੋ ਪੜਾਵਾਂ ਵਾਲੀ ਚੋਣ ਪ੍ਰਕਿਰਿਆ ਦਾ ਐਲਾਨ ਕੀਤਾ, ਜਿਸ ਤਹਿਤ 2 ਨਵੰਬਰ ਨੂੰ ਨਵੇਂ ਨੇਤਾ ਨੂੰ ਚੁਣਿਆ ਜਾਵੇਗਾ।
44 ਸਾਲਾਂ ਬ੍ਰਿਟਿਸ਼-ਭਾਰਤੀ ਆਗੂ ਰਿਸ਼ੀ ਸੂਨਕ ਨੇ ਆਮ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ 5 ਜੁਲਾਈ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ, ਉਨ੍ਹਾਂ ਕਿਹਾ ਕਿ ਉਹ ਆਪਣੇ ਉੱਤਰਧਿਕਾਰੀ ਦੀ ਚੋਣ ਹੋਣ ਤੱਕ ਅੰਤਰਿਮ ਟੋਰੀ ਨੇਤਾ ਦੇ ਤੌਰ ‘ਤੇ ਬਣੇ ਰਹਿਣਗੇ।