ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਦਿੱਤੀ ਹਰੀ ਝੰਡੀ
ਸ਼੍ਰੀ ਮੁਕਤਸਰ ਸਾਹਿਬ, 11 ਸਤੰਬਰ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਜਿੱਥੇ ਬਹੁਤ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੜਾਂ ਨਾਲ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਕੇ ਉਨ੍ਹਾਂ ਨੂੰ ਬਹੁਤ ਹੀ ਵੱਡੀ ਗਿਣਤੀ ਵਿਚ ਹਰਾ ਚਾਰਾ, ਪਸ਼ੂਆਂ ਦੀ ਫੀਡ, ਤਰਪਾਲਾਂ, ਮੱਛਰਦਾਨੀਆਂ, ਸੈਨਟਰੀ ਪੈਡ, ਦਵਾਈਆਂ, ਸੁੱਕਾ ਰਾਸ਼ਣ ਅਤੇ ਮੰਗ ਅਨੁਸਾਰ ਹਰ ਚੀਜ਼ ਖੁੱਲੀ ਮਾਤਰਾਂ ਵਿੱਚ ਦਿੱਤੀ ਜਾ ਰਹੀ ਹੈ। ਅਮਰਜੀਤ ਕੌਰ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਕੁਤਬਦੀਨ ਅਤੇ ਇਸ ਦੇ ਆਸ ਪਾਸ ਪਿੰਡਾਂ ਦੇ ਹੜਾ ਤੋਂ ਪ੍ਰਭਾਵਿਤ ਲੋਕਾਂ ਨੂੰ 100 ਕੁਵਿਟਲ ਸੁੱਕਾ ਰਾਸ਼ਣ ਦਿੱਤਾ ਗਿਆ ਹੈ , ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦੇ ਕੇ ਡਾਕਟਰ ਓਬਰਾਏ ਵਲੋਂ ਭੇਜੇ100 ਕੁਵਿਟਲ ਸੁੱਕੇ ਰਾਸ਼ਨ ਨੂੰ ਰਵਾਨਾ ਕੀਤਾ ਗਿਆ ਸੀ,ਅਤੇ ਇਸ ਤੋਂ ਕੁਝ ਦਿਨ ਪਹਿਲਾਂ ਪਸ਼ੂਆਂ ਨੂੰ ਵੱਡੀ ਪੱਧਰ ਤੇ ਫੀਡ ਵੀ ਦਿੱਤੀ ਜਾ ਚੁੱਕੀ ਹੈ, ਟਰੱਸਟ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਕਿਤੇ ਵੀ ਹੜਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਕੋਈ ਵੀ ਲੋੜ ਮਹਿਸੂਸ ਹੁੰਦੀ ਹੈ ਤਾਂ ਡਾਕਟਰ ਓਬਰਾਏ ਵੱਲੋਂ ਤਰੁੰਤ ਉਸ ਨੂੰ ਪੂਰਾ ਕੀਤਾ ਜਾਂਦਾ ਹੈ। ਪਿੱਛਲੇ ਦਿਨੀਂ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਡਾਕਟਰ ਓਬਰਾਏ ਨੇ ਦੱਸਿਆ ਕਿ ਆਪਣੀ ਸਮਰੱਥਾ ਅਨੁਸਾਰ ਮੈਂ ਲੰਮੇ ਸਮੇਂ ਤੱਕ ਹੜਾਂ ਤੋਂ ਪ੍ਰਭਾਵਿਤ ਲੋਕਾਂ ਨਾਲ ਖੜਾਂਗਾ।ਇਸ ਮੌਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਜਸਬੀਰ ਸਿੰਘ ਰਿਟਾ ਏ ਐਸ ਆਈ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਬਲਦੇਵ ਸਿੰਘ ਅਤੇ ਟਰੱਸਟ ਦੀ ਫਿਰੋਜ਼ਪੁਰ ਟੀਮ ਵੱਲੋਂ ਦਵਿੰਦਰ ਸਿੰਘ ਛਾਬੜਾ ਮੀਤ ਪ੍ਰਧਾਨ,ਵਿਜੇ ਕੁਮਾਰ ਬਹਿਲ ਕੈਸ਼ੀਅਰ, ਰਣਜੀਤ ਸਿੰਘ ਰਾਏ ਸਲਾਹਕਾਰ, ਮਹਾਂਵੀਰ ਸਿੰਘ, ਜਸਪ੍ਰੀਤ ਕੌਰ ਇਚਾਰਜ ਤਲਵੰਡੀ ਭਾਈ ਆਦਿ ਹਾਜ਼ਰ ਸਨ।