ਨਵੀਂ ਦਿੱਲੀ, 20 ਜੁਲਾਈ (ਪੰਜਾਬ ਮੇਲ)- ਯੂਪੀਐੱਸਸੀ ਦੇ ਚੇਅਰਮੈਨ ਮਨੌਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਦੋਂ ਕਿ ਉਨ੍ਹਾਂ ਦਾ ਕਾਰਜਕਾਲ ਮਈ 2029 ਨੂੰ ਸਮਾਪਤ ਹੋਣਾ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਸਬੰਧ ਪ੍ਰੋਬੇਸ਼ਨਰੀ ਅਧਿਕਾਰੀ ਪੂਜਾ ਖੇਡਕਰ ਦਾ ਮੁੱਦਾ ਸਾਹਮਣੇ ਆਉਣ ਤੋਂ ਬਾਅਦ ਯੂਪੀਐੱਸਸੀ ਦੇ ਦੁਆਲੇ ਘੁੰਮਦੇ ਵਿਵਾਦਾਂ ਅਤੇ ਦੋਸ਼ਾਂ ਨਾਲ ਨਹੀਂ ਹੈ। ਜਾਣਕਰੀ ਅਨੁਸਾਰ ਚੇਅਰਮੈਨ ਨੇ ਦੋ ਹਫ਼ਤੇ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਸੌਂਪ ਦਿੱਤਾ ਸੀ, ਜੋ ਹਾਲੇ ਸਵੀਕਾਰ ਨਹੀਂ ਹੋਇਆ ਹੈ।