-ਆਟੋਮੋਬੀਲਜ਼, ਧਾਤਾਂ ਤੇ ਇਲੈਕਟ੍ਰਾਨਿਕਸ ਵਸਤਾਂ ਘੇਰੇ ‘ਚ ਆਉਣਗੀਆਂ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਮੇਲ)- ਅਮਰੀਕਾ ਮਗਰੋਂ ਹੁਣ ਮੈਕਸਿਕੋ ਨੇ ਭਾਰਤ ‘ਤੇ ਟੈਰਿਫ ਵਧਾ ਦਿੱਤਾ ਹੈ, ਜਿਸ ਨਾਲ ਭਾਰਤੀ ਆਟੋਮੋਬੀਲਜ਼, ਪੁਰਜ਼ਿਆਂ, ਇਲੈਕਟ੍ਰਾਨਿਕਸ, ਧਾਤਾਂ ਅਤੇ ਰਸਾਇਣਾਂ ਦੀ ਬਰਾਮਦ ‘ਤੇ ਮਾੜਾ ਅਸਰ ਪਵੇਗਾ। ਮਾਹਿਰਾਂ ਨੇ ਕਿਹਾ ਕਿ 2025 ‘ਚ ਭਾਰਤ ਵੱਲੋਂ ਮੈਕਸਿਕੋ ਨੂੰ ਹੋਣ ਵਾਲੀ 5.75 ਅਰਬ ਡਾਲਰ ਦੀ ਬਰਾਮਦ ਦਾ ਕਰੀਬ ਤਿੰਨ ਚੌਥਾਈ ਹਿੱਸਾ ਪ੍ਰਭਾਵਿਤ ਹੋਵੇਗਾ। ਮੈਕਸਿਕੋ ਦੀ ਸੰਸਦ ਨੇ ਭਾਰਤ ‘ਤੇ ਕਰੀਬ 5 ਤੋਂ 50 ਫ਼ੀਸਦ ਤੱਕ ਨਵੇਂ ਟੈਰਿਫ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ, ਜੋ ਪਹਿਲੀ ਜਨਵਰੀ ਤੋਂ ਅਮਲ ‘ਚ ਆਉਣਗੇ।
ਮੈਕਸਿਕੋ ਨੇ ਭਾਰਤ ਸਮੇਤ ਚੀਨ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ‘ਤੇ ਟੈਰਿਫ ਵਧਾਏ ਹਨ, ਜਿਨ੍ਹਾਂ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਹੈ। ਉਧਰ, ਭਾਰਤ ਅਤੇ ਨਿਊਜ਼ੀਲੈਂਡ ਨੇ ਤਜਵੀਜ਼ਸ਼ੁਦਾ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਅੱਗੇ ਵਧਾਈ। ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੋਡ ਮੈਕਲੇਅ ਭਾਰਤ ਦੇ ਵਣਜ ਅਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨਾਲ ਗੱਲਬਾਤ ਲਈ ਨਵੀਂ ਦਿੱਲੀ ‘ਚ ਹਨ।
ਮੈਕਸਿਕੋ ਵੱਲੋਂ ਵਧਾਏ ਟੈਰਿਫ ਦਾ ਭਾਰਤ ਦੀ ਬਰਾਮਦ ‘ਤੇ ਪਵੇਗਾ ਅਸਰ

