ਨਵੀਂ ਦਿੱਲੀ, 1 ਸਤੰਬਰ (ਪੰਜਾਬ ਮੇਲ)- ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮਜ਼ਬੂਤ ਆਰਥਿਕ ਗਤੀ ਦੇ ਚੱਲਦਿਆਂ ਕੈਲੰਡਰ ਵਰ੍ਹੇ 2023 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ ਅੱਜ 6.7 ਫੀਸਦ ਕਰ ਦਿੱਤਾ ਹੈ। ਮੂਡੀਜ਼ ਨੇ ਆਪਣੇ ‘ਗਲੋਬਲ ਮੈਕਰੋ ਆਊਟਲੁੱਕ’ ਵਿਚ ਕਿਹਾ, ‘ਮਜ਼ਬੂਤ ਸੇਵਾਵਾਂ ਦੇ ਵਿਸਥਾਰ ਤੇ ਪੂੰਜੀਗਤ ਖਰਚੇ ਨੇ ਭਾਰਤ ਦੀ ਦੂਜੀ (ਅਪਰੈਲ-ਜੂਨ) ਤਿਮਾਹੀ ‘ਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 7.8 ਫੀਸਦੀ ਦੇ ਅਸਲ ਜੀ.ਡੀ.ਪੀ. ਵਾਧੇ ਨੂੰ ਅੱਗੇ ਵਧਾਇਆ ਹੈ। ਇਸ ਲਈ ਅਸੀਂ ਭਾਰਤ ਲਈ ਕੈਲੰਡਰ ਵਰ੍ਹੇ 2023 ਲਈ ਵਿਕਾਸ ਦਰ ਦਾ ਅਨੁਮਾਨ 5.5 ਫੀਸਦ ਤੋਂ ਵਧਾ ਕੇ 6.7 ਫੀਸਦ ਕਰ ਦਿੱਤਾ ਹੈ।’ ਰੇਟਿੰਗ ਏਜੰਸੀ ਨੇ ਹਾਲਾਂਕਿ ਸਾਲ 2023 ਦੇ ਉੱਚ ਆਧਾਰ ਦਾ ਹਵਾਲਾ ਦਿੰਦਿਆਂ ਸਾਲ 2024 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.5 ਫੀਸਦ ਨਾਲੋਂ ਘਟਾ ਕੇ 6.1 ਫੀਸਦ ਕਰ ਦਿੱਤਾ ਹੈ।
ਮੂਡੀਜ਼ ਨੇ 2023 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾਇਆ
