+1-916-320-9444 (USA)
#AUSTRALIA

ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਦੇਵ ਸ਼ਰਮਾ ਆਸਟਰੇਲੀਆ ਦੀ ਸੈਨੇਟ ‘ਚ ਪੁੱਜੇ

ਮੈਲਬਰਨ, 27 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਦੀ ਸੰਸਦ ਵਿਚ 2019 ਵਿਚ ਪਹਿਲੇ ਭਾਰਤੀ ਮੂਲ ਦੇ ਸੰਸਦ ਮੈਂਬਰ ਵਜੋਂ ਚੁਣੇ ਗਏ ਦੇਵ ਸ਼ਰਮਾ ਨੇ ਨਿਊ ਸਾਊਥ ਵੇਲਜ਼ ਲਿਬਰਲ ਸੈਨੇਟ ਦੀ ਚੋਣ ਜਿੱਤ ਕੇ ਰਾਜਨੀਤੀ ਵਿਚ ਵਾਪਸੀ ਕੀਤੀ ਹੈ। ਸ਼ਰਮਾ (47) ਸਾਬਕਾ ਵਿਦੇਸ਼ ਮੰਤਰੀ ਮਾਰਿਸ ਪਾਯਨੇ ਦੀ ਥਾਂ ਲੈਣਗੇ, ਜੋ ਸੈਨੇਟ ਤੋਂ ਸੇਵਾਮੁਕਤ ਹੋ ਚੁੱਕੇ ਹਨ। ਸ਼ਰਮਾ ਨੇ ਨਿਊ ਸਾਊਥ ਵੇਲਜ਼ ਦੇ ਸਾਬਕਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਉਹ 2022 ਤੱਕ ਸਿਡਨੀ ਦੀ ਵੈਂਟਵਰਥ ਸੀਟ ਤੋਂ ਸੰਸਦ ਮੈਂਬਰ ਰਹੇ ਪਰ ਉਸ ਸਾਲ ਚੋਣ ਹਾਰ ਗਏ। ਆਸਟਰੇਲਿਆਈ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਰਿਪੋਰਟ ਦਿੱਤੀ ਕਿ ਐਤਵਾਰ ਨੂੰ ਅੰਤਿਮ ਵੋਟਿੰਗ ਵਿਚ ਉਨ੍ਹਾਂ ਨੂੰ 251 ਵੋਟਾਂ ਮਿਲੀਆਂ, ਜਦੋਂ ਕਿ ਕਾਂਸਟੈਂਸ ਨੂੰ 206 ਵੋਟਾਂ ਮਿਲੀਆਂ।