#AMERICA

ਭਾਰਤੀ ਮੂਲ ਦੀ ਮਮਤਾ ਸਿੰਘ ਨੇ ਜਿੱਤੀ ਜਰਸੀ ਸਿਟੀ ਕੌਂਸਲ ਦੀ ਚੋਣ

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੀ ਮਮਤਾ ਸਿੰਘ ਨੇ ਜਰਸੀ ਸ਼ਹਿਰ ਦੇ ਕੌਂਸਲਰ ਵਜੋਂ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸ਼ਹਿਰ ਦੇ ਇਤਿਹਾਸ ਵਿਚ ਉਹ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਹੈ, ਜੋ ਕੌਂਸਲ ਲਈ ਚੁਣੀ ਗਈ ਹੈ। ਮਮਤਾ ਸਿੰਘ ਪਿਛਲੇ ਕਈ ਸਾਲਾਂ ਤੋਂ ਭਾਈਚਾਰਕ ਸਰਗਰਮੀਆਂ ਵਿਚ ਹਿੱਸਾ ਲੈਂਦੀ ਰਹੀ ਹੈ ਤੇ ਉਹ ਆਮ ਲੋਕਾਂ ਨਾਲ ਜੁੜੀ ਹੋਈ ਆਗੂ ਹੈ। ਉਸ ਨੇ ਜੇ.ਸੀ.ਐੱਫ. ਫੈਮਲੀਜ਼ ਦੀ ਸਥਾਪਨਾ ਕੀਤੀ ਸੀ, ਜੋ ਜ਼ਮੀਨੀ ਪੱਧਰ ਦਾ ਨੈੱਟਵਰਕ ਹੈ, ਜਿਸ ਤਹਿਤ ਔਰਤਾਂ, ਬੱਚਿਆਂ ਤੇ ਕੰਮਕਾਜੀ ਮਾਪਿਆਂ ਦੀ ਮਦਦ ਕੀਤੀ ਜਾਂਦੀ ਹੈ। ਉਸ ਨੇ ਜਰਸੀ ਸ਼ਹਿਰ ਵਿਚ ਰਹਿੰਦੇ ਭਾਰਤੀਆਂ ਲਈ ਇੱਕ ਗਰੁੱਪ ਵੀ ਬਣਾਇਆ ਹੈ, ਜੋ ਪ੍ਰਵਾਸੀ ਪਰਿਵਾਰਾਂ ਦੇ ਮੇਲਜੋਲ ਦਾ ਕੇਂਦਰ ਹੈ। ਉਹ ਸੱਭਿਆਚਾਰਕ ਗਤੀਵਿਧੀਆਂ ਨੂੰ ਆਯੋਜਿਤ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਵੀ ਭਲੀਭਾਂਤ ਵਾਕਫ ਹੈ।