ਸੈਕਰਾਮੈਂਟੋ, 21 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗਵਰਨਰ ਗੈਵਿਨ ਨਿਊਸਮ ਦੁਆਰਾ ਭਾਰਤੀ ਮੂਲ ਦੀ ਮਾਨਵੀ ਅਧਿਕਾਰਾਂ ਬਾਰੇ ਵਕੀਲ ਮੰਜੂਸ਼ਾ ਪੀ ਕੁਲਕਰਨੀ ਨੂੰ ਏਸ਼ੀਅਨ ਤੇ ਪੈਸੀਫਿਕ ਆਈਸਲੈਂਡਰ ਅਮਰੀਕੀ ਮਾਮਲਿਆਂ ਬਾਰੇ ਕੈਲੀਫੋਰਨੀਆ ਕਮਿਸ਼ਨ (ਏ.ਏ.ਪੀ.ਆਈ.) ਵਿਚ ਨਿਯੁਕਤ ਕੀਤਾ ਗਿਆ ਹੈ। ਕਮਿਸ਼ਨ ਵਿਚ ਸੇਵਾਵਾਂ ਬਦਲੇ ਉਨਾਂ ਨੂੰ ਕੋਈ ਆਰਥਿਕ ਲਾਭ ਨਹੀਂ ਮਿਲੇਗਾ ਤੇ ਇਸ ਵਾਸਤੇ ਸੈਨੇਟ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਕੁਲਕਰਨੀ ਕਈ ਸੰਸਥਾਵਾਂ ਵਿਚ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੀ ਹੈ। ਇਸ ਸਮੇਂ ਉਹ ਏ.ਏ.ਪੀ.ਆਈ. ਇਕੂਇਟੀ ਅਲਾਇੰਸ ਜੋ 40 ਭਾਈਚਾਰਿਆਂ ਤੋਂ ਵੱਧ ਦਾ ਸੰਗਠਨ ਹੈ, ਵਿਚ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾਵਾਂ ਦੇ ਰਹੀ ਹੈ।
ਭਾਰਤੀ ਮੂਲ ਦੀ ਕੁਲਕਰਨੀ ਕੈਲੀਫੋਰਨੀਆ ਕਮਿਸ਼ਨ ‘ਚ ਨਿਯੁਕਤ

