#AMERICA

ਭਾਰਤੀ-ਅਮਰੀਕੀ Comedian ਨੀਲ ਨੰਦਾ ਦੀ 32 ਸਾਲ ਦੀ ਉਮਰ ‘ਚ ਮੌਤ

ਲਾਸ ਏਂਜਲਸ, 25 ਦਸੰਬਰ (ਪੰਜਾਬ ਮੇਲ)- ਭਾਰਤੀ ਮੂਲ ਦੇ ਸਟੈਂਡ-ਅੱਪ ਕਾਮੇਡੀਅਨ ਨੀਲ ਨੰਦਾ ਦਾ 32 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਸ ਦੇ ਮੈਨੇਜਰ ਗ੍ਰੇਗ ਵੇਇਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਕਿਹਾ, ‘ਮੈਂ ਡੂੰਘੇ ਸਦਮੇ ‘ਚ ਹਾਂ ਤੇ ਅਤੇ ਦੁਖੀ ਹਾਂ।’ ਮੌਤ ਦਾ ਕਾਰਨ ਜਨਤਕ ਤੌਰ ‘ਤੇ ਸਾਂਝਾ ਨਹੀਂ ਕੀਤਾ ਗਿਆ ਹੈ। ਜਿਵੇਂ ਹੀ ਨੰਦਾ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਬਹੁਤ ਸਾਰੇ ਪ੍ਰਸ਼ੰਸਕਾਂ, ਦੋਸਤਾਂ ਅਤੇ ਸਾਥੀ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀਆਂ ਦਿੱਤੀਆਂ।