#AMERICA

ਭਾਰਤ ਨੇ ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਬਾਇਡਨ ਪ੍ਰਸ਼ਾਸਨ ਕੋਲ ਉਠਾਇਆ

ਨਿਊਯਾਰਕ, 11 ਅਗਸਤ (ਪੰਜਾਬ ਮੇਲ)- ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਨਿਊਯਾਰਕ ਰਾਜ ਦੇ ਪੁਲਿਸ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿਚ ਆਪਣੇ ਵਿਆਹ ਮੌਕੇ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ। ਉਸ ਦੀ ਬੇਨਤੀ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਗਿਆ ਸੀ ਕਿ ਲੋੜ ਪੈਣ ‘ਤੇ ਗੈਸ ਮਾਸਕ ਪਹਿਨਣ ਮੌਕੇ ਦਾੜ੍ਹੀ ਕਾਰਨ ਸੁਰੱਖਿਆ ਜ਼ੋਖਮ ਪੈਦਾ ਹੋ ਸਕਦਾ ਹੈ। ਇੱਥੇ ਭਾਰਤੀ ਅਧਿਕਾਰੀਆਂ ਨੇ ਇਹ ਮੁੱਦਾ ਨਿਊਯਾਰਕ ਰਾਜ ਦੇ ਗਵਰਨਰ ਦੇ ਦਫ਼ਤਰ ਕੋਲ ਉਠਾਇਆ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਕੋਲ ਉਠਾਇਆ। ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਟੇਟ ਪੁਲਿਸ ਅਤੇ ਗਵਰਨਰ ਦਫ਼ਤਰ ਵੀ ਇਸ ‘ਤੇ ਕੰਮ ਕਰ ਰਹੇ ਹਨ।

Leave a comment