#INDIA

ਭਾਰਤ ਤੇ ਅਮਰੀਕਾ ਦੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਸਾਂਝੀ ਮਸ਼ਕ

ਕਲਾਈਕੁੰਡਾ (ਪੱਛਮੀ ਬੰਗਾਲ), 24 ਅਪ੍ਰੈਲ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਦੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਵਿਚ ਕਲਾਈਕੁੰਡਾ ਏਅਰ ਫੋਰਸ ਸਟੇਸ਼ਨ ‘ਤੇ ਸਾਂਝੀ ਮਸ਼ਕ ਵਿਚ ਹਿੱਸਾ ਲਿਆ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ‘ਕੋਪ ਇੰਡੀਆ 2023’ ਮਸ਼ਕ ਤਹਿਤ ਹਵਾਈ ਫੌਜ ਦੇ ਅੱਡੇ ਤੋਂ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਦੇ ਪੰਜ ਚੋਟੀ ਦੇ ਲੜਾਕੂ ਜਹਾਜ਼ਾਂ ਨੇ ਇੱਕ ਤੋਂ ਬਾਅਦ ਇੱਕ ਕਰ ਕੇ ਤੇਜ਼ੀ ਨਾਲ ਉਡਾਣ ਭਰੀ। ਇਸ ਮਸ਼ਕ ਵਿਚ ਭਾਰਤ ਦੇ ਤੇਜਸ, ਰਾਫਾਲ, ਜੈਗੁਅਰ ਅਤੇ ਐੱਸ.ਯੂ.-30 ਐੱਮ.ਕੇ.ਆਈ. ਲੜਾਕੂ ਜਹਾਜ਼ਾਂ ਅਤੇ ਅਮਰੀਕਾ ਦੇ ਐੱਫ-15 ਲੜਾਕੂ ਜਹਾਜ਼ ਨੇ ਹਿੱਸਾ ਲਿਆ। ਇਹ ਮਸ਼ਕ ਦਸ ਅਪਰੈਲ ਤੋਂ ਸ਼ੁਰੂ ਹੋਈ ਸੀ ਅਤੇ ਅੱਜ ਇਸ ਦਾ ਆਖ਼ਰੀ ਦਿਨ ਸੀ।

Leave a comment