#AMERICA

ਬੱਚਿਆਂ ਦੁਆਰਾ ਕੀਤੇ ਹਮਲੇ ਵਿੱਚ ਭਾਰਤੀ ਮੂਲ ਦੇ ਬਜ਼ੁਰਗ ਵਿਅਕਤੀ ਦੀ ਮੌਤ  ਪੰਜ ਨਾਬਾਲਗ ਗ੍ਰਿਫਤਾਰ 

ਬ੍ਰੌਨਸਟੋਨ ਟਾਊਨ , 5 ਸਤੰਬਰ (ਪੰਜਾਬ ਮੇਲ)-  ਇੱਕ 80 ਸਾਲਾ ਭਾਰਤੀ ਮੂਲ ਦੇ ਵਿਅਕਤੀ, ਭੀਮ ਕੋਹਲੀ ਨੇ ਲੀਸੇਸਟਰ ਦੇ ਬਾਹਰਵਾਰ, ਬ੍ਰੌਨਸਟੋਨ ਟਾਊਨ ਦੇ ਫਰੈਂਕਲਿਨ ਪਾਰਕ ਵਿੱਚ ਆਪਣੇ ਕੁੱਤੇ ਨੂੰ ਸੈਰ ਕਰਾਂਦੇ ਸਮੇਂ ਸਕੂਲੀ ਬੱਚਿਆਂ ਦੇ ਇੱਕ ਸਮੂਹ ਦੁਆਰਾ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਬਾਅਦ ਸੱਟਾਂ ਕਾਰਨ ਦਮ ਤੋੜ ਦਿੱਤਾ। 1 ਸਤੰਬਰ ਦੀ ਸ਼ਾਮ ਨੂੰ ਹੋਏ ਹਮਲੇ ‘ਚ ਕੋਹਲੀ ਨੂੰ “ਗਰਦਨ ਅਤੇ ਪਿੱਠ ਵਿੱਚ ਲੱਤ ਮਾਰੀ ਗਈ ਸੀ,” ਜਿਸ ਨਾਲ ਗੰਭੀਰ ਸੱਟਾਂ ਲੱਗੀਆਂ। ਕੋਹਲੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਅਗਲੀ ਸ਼ਾਮ, 2 ਸਤੰਬਰ ਨੂੰ ਉਸਦੀ ਦੁਖਦਾਈ ਮੌਤ ਹੋ ਗਈ।

ਪੋਸਟਮਾਰਟਮ ਦੀ ਜਾਂਚ ਨੇ ਪੁਸ਼ਟੀ ਕੀਤੀ ਹੈ ਕਿ ਉਸਦੀ ਮੌਤ ਗਰਦਨ ‘ਤੇ ਗੰਭੀਰ ਸੱਟ ਲੱਗਣ ਕਾਰਨ ਹੋਈ ਹੈ, ਹੋਰ ਜਾਂਚਾਂ ਬਾਕੀ ਹਨ। ਇਸ ਘਟਨਾ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਇੱਕ 14 ਸਾਲ ਦਾ ਲੜਕਾ ਅਤੇ ਲੜਕੀ, ਅਤੇ 12 ਸਾਲ ਦੀ ਉਮਰ ਦੇ ਦੋ ਲੜਕੀਆਂ ਅਤੇ ਇੱਕ ਲੜਕਾ, ਪੰਜ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਫਿਲਹਾਲ, 14 ਸਾਲਾ ਲੜਕਾ ਪੁਲਿਸ ਦੀ ਹਿਰਾਸਤ ਵਿੱਚ ਹੈ, ਜਦਕਿ ਬਾਕੀ ਚਾਰ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ ਹੈ।

ਸਥਾਨਕ ਪੁਲਿਸ ਟੀਮਾਂ ਭਾਈਚਾਰੇ ਨੂੰ ਸਮਰਥਨ ਅਤੇ ਭਰੋਸਾ ਪ੍ਰਦਾਨ ਕਰ ਰਹੀਆਂ ਹਨ, ਜਦੋਂ ਕਿ ਪਰਿਵਾਰਕ ਸੰਪਰਕ ਅਧਿਕਾਰੀ ਇਸ ਮੁਸ਼ਕਲ ਸਮੇਂ ਦੌਰਾਨ ਕੋਹਲੀ ਦੇ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ।