ਸਿਆਟਲ, 9 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਹਰਿੰਦਰ ਸਿੰਘ ਬੈਂਸ ਅਤੇ ਕੁਲਵਿੰਦਰ ਸਿੰਘ ਬੈਂਸ ਦੇ ਮਾਤਾ ਸ਼੍ਰੀਮਤੀ ਗੁਰਮੇਜ ਕੌਰ (97 ਸਾਲ) ਸਦਾ ਲਈ ਪਰਿਵਾਰ ਤੋਂ ਵਿਛੜ ਗਏ ਹਨ। ਉਨ੍ਹਾਂ ਦਾ ਸਸਕਾਰ 13 ਅਕਤੂਬਰ ਨੂੰ ਐਤਵਾਰ ਦੁਪਹਿਰ 1 ਵਜੇ ਇਨਾਨ ਸਨਸੈਟ ਫਿਊਨਰਲ ਹੋਮ ਰਿਚਲੈਂਡ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਅਤੇ ਲੰਗਰ ਦੀ ਸੇਵਾ ਹੋਵੇਗੀ। ਸਿਆਟਲ ਦੇ ਗੁਰਦੀਪ ਸਿੰਘ ਸਿੱਧੂ ਅਤੇ ਪਿੰਟੂ ਬਾਠ ਨੇ ਦੱਸਿਆ ਕਿ ਮਾਤਾ ਜੀ ਚੰਗੇ ਸੁਭਾਅ ਵਾਲੇ ਅਤੇ ਬਹੁਤ ਮਿਲਨਸਾਰ ਸਨ।
ਬੈਂਸ ਪਰਿਵਾਰ ਨੂੰ ਸਦਮਾ, ਸ. ਹਰਿੰਦਰ ਸਿੰਘ ਕਾਲਾ ਬੈਂਸ ਦੀ ਮਾਤਾ ਦਾ ਦਿਹਾਂਤ
