#PUNJAB

ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਬੰਦਾ ਘਾਟ ਸ੍ਰੀ ਹਜੂਰ ਸਾਹਿਬ ਵਿਖੇ 317ਵਾਂ ਇਤਿਹਾਸਕ ਮਿਲਾਪ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਮਨਾਇਆ

ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਕੇਂਦਰ ਸਰਕਾਰ ਤੋਂ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਸਰਹਿੰਦ ਤੱਕ ਟ੍ਰੇਨ ਚਲਾਉਣ ਅਤੇ ਦਿੱਲੀ ਵਿਖੇ 740 ਸ਼ਹੀਦ ਸਿੰਘਾਂ ਦੀ ਯਾਦ ਕਾਇਮ ਕਰਨ ਦੀ ਮੰਗ ਕੀਤੀ
ਲੁਧਿਆਣਾ, 4 ਸਤੰਬਰ (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ 317ਵਾਂ ਇਤਿਹਾਸਿਕ ਮਿਲਾਪ ਦਿਹਾੜਾ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਹੋਇਆ ਸੀ, ਉਹ ਸੱਚਖੰਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਬੰਦਾ ਘਾਟ ਵਿਖੇ ਬਾਬਾ ਬਲਵਿੰਦਰ ਸਿੰਘ ਜੀ (ਲੰਗਰ ਸਾਹਿਬ ਵਾਲੇ) ਦੀ ਰਹਿਨੁਮਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ, ਇੰਦਰਜੀਤ ਸਿੰਘ ਢਿੱਲੋ ਪ੍ਰਧਾਨ ਗੁਰਦੁਆਰਾ ਕਮੇਟੀ ਸੰਢੌਰਾ, ਕਵਰਦੀਪ ਸਿੰਘ ਮਾਛੀਵਾੜਾ, ਮੋਹਣ ਸਿੰਘ (ਵੰਸ਼ਜ਼ ਸ਼ਹੀਦ ਆਲੀ ਸਿੰਘ- ਮਾਲੀ ਸਿੰਘ), ਕੰਚਨ ਬਾਵਾ ਪ੍ਰਧਾਨ ਬੈਰਾਗੀ ਮਹਾਂਮੰਡਲ ਮਹਿਲਾ ਵਿੰਗ ਪੰਜਾਬ ਨੇ ਗੁਰਦੁਆਰਾ ਬੰਦਾ ਘਾਟ ਵਿਚ ਦੀਵਾਨ ਸਜਾ ਕੇ ਮਨਾਇਆ, ਜਿਸ ਵਿਚ ਪ੍ਰਸਿੱਧ ਕਥਾਵਾਚਕ ਨਾਹਰ ਸਿੰਘ, ਤਖਤ ਸ੍ਰੀ ਹਜੂਰ ਸਾਹਿਬ ਦੇ ਸੁਪਰਡੈਂਟ ਗੁਰਬਚਨ ਸਿੰਘ ਸਿਲੇਦਾਰ, ਯੂਥ ਨੇਤਾ ਗਿੱਲਜੋਤ ਸਿੰਘ ਅੰਮ੍ਰਿਤਸਰ, ਜਗਜੀਵਨ ਸਿੰਘ ਕੈਥਲ, ਰਘਵੀਰ ਸਿੰਘ ਢਿੱਲੋਂ ਸਹਾਇਕ ਸੁਪਰਡੈਂਟ, ਬਲਵਿੰਦਰ ਸਿੰਘ ਫੌਜੀ, ਸੰਤ ਜਗਮੀਤ ਸਿੰਘ, ਜਰਨੈਲ ਸਿੰਘ, ਸਮਾਜਸੇਵੀ ਪੁੰਡਰੀਨਾਥ ਬੋਕਾਰੇ, ਕੈਪਟਨ ਹਰਬੰਸ ਸਿੰਘ ਗਿਆਸਪੁਰਾ ਅਤੇ ਰਣਜੀਤ ਸਿਘ ਸਾਬਕਾ ਸੁਪਰਡੈਂਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਢਾਡੀ ਜੱਥਾ ਬਲਦੇਵ ਸਿੰਘ ਰਕਬਾ ਨੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਿਆ। ਇਸ ਸਮੇਂ ਕਥਾਵਾਚਕ ਨਾਹਰ ਸਿੰਘ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਹੋਏ ਇਤਿਹਾਸਕ ਮਿਲਾਪ ਬਾਰੇ ਕਥਾ ਕਰਕੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਿਆ।
ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਇਸ ਇਤਿਹਾਸਕ ਮਿਲਾਪ ਤੋਂ ਬਾਅਦ ਸਿੱਖ ਇਤਿਹਾਸ ਅਤੇ ਸਮਾਜ ਵਿਚ ਵੱਡਾ ਪਰਿਵਰਤਨ ਆਇਆ ਹੈ, ਜਿਸ ਤੋਂ ਬਾਅਦ ਹੀ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਹੋਇਆ। ਬਾਬਾ ਜੀ ਨੇ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਮੋਹਰ ਜਾਰੀ ਕੀਤੀ। ਇਸ ਸਮੇਂ ਬਾਵਾ ਨੇ ਕੇਂਦਰ ਸਰਕਾਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਟ੍ਰੇਨ ਚਲਾਉਣ ਦੀ ਮੰਗ ਕੀਤੀ ਅਤੇ ਦਿੱਲੀ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 740 ਸਿੰਘਾਂ ਸਾਥੀਆਂ ਸਮੇਤ ਅਤੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦੀ ਹੋਈ ਸ਼ਹਾਦਤ ਦੀ ਢੁੱਕਵੀਂ ਯਾਦ ਕਾਇਮ ਕਰਨ ਦੀ ਮੰਗ ਕੀਤੀ।
ਇਸ ਸਮੇਂ ਅਮਨਦੀਪ ਬਾਵਾ, ਅਵੀ ਬਾਵਾ, ਨਿਰਮਲ ਸਿੰਘ ਦੋਰਾਹਾ, ਰਘਵੀਰ ਸਿੰਘ ਢਿੱਲੋਂ, ਜਗਤਾਰ ਸਿੰਘ ਢਿੱਲੋਂ, ਰਿੰਕੂ ਢਿੱਲੋਂ, ਦਵਿੰਦਰ ਸਿੰਘ ਬਿਲਾਸਪੁਰ, ਦੀਪ ਲੁਧਿਆਣਵੀ ਪੰਥਕ ਕਵੀ, ਡਾ. ਰਣਜੀਤ ਕੌਰ, ਬੇਅੰਤ ਸਿੰਘ ਬਿਲਾਸਪੁਰ, ਦਿਆਲ ਸਿੰਘ ਦੋਰਾਹਾ, ਜਸਪਾਲ ਸਿੰਘ ਗਿਆਸਪੁਰ, ਗੁਰਪ੍ਰੀਤ ਸਿੰਘ, ਡਾ. ਸਤਵਿੰਦਰ ਸਿੰਘ, ਤਰਸੇਮ ਸਿੰਘ, ਰਮਨਦੀਪ ਕੌਰ, ਡਾ. ਜਸਬੀਰ ਕੌਰ, ਰਾਜਵਿੰਦਰ ਕੌਰ ਰਾਜੀ, ਹਰੀ ਸਿੰਘ ਢੰਡਾਰੀ ਅਤੇ ਮਨਵਿੰਦਰ ਸਿੰਘ ਦਾਖਾ ਆਦਿ ਹਾਜ਼ਰ ਸਨ।