ਵੈਨਕੂਵਰ, 6 ਜੂਨ (ਪੰਜਾਬ ਮੇਲ)- ਪੀਲ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਬਰੈਂਪਟਨ ਵਿਚ ਘਰ ‘ਤੇ ਛਾਪਾ ਮਾਰ ਕੇ ਉਥੋਂ 2 ਸੈਮੀ ਆਟੋਮੈਟਿਕ ਬੰਦੂਕਾਂ, ਕੋਕੀਨ, ਚਿੱਟਾ, ਹੈਰੋਇਨ ਅਤੇ 30 ਹਜ਼ਾਰ ਡਾਲਰ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨ ਔਜਲਾ (27), ਹਰਵੀਰ ਬੈਂਸ (24), ਜਸਮੀਤ ਹਰਸ਼ (24) ਤੇ 27 ਸਾਲਾ ਔਰਤ ਨੋਮਾਣਾ ਦੌਦ ਵਜੋਂ ਹੋਈ ਹੈ। ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ। ਬਾਅਦ ਵਿਚ ਪੁਲਿਸ ਨੇ ਇਨ੍ਹਾਂ ਦੇ ਪੰਜਵੇਂ ਸਾਥੀ ਐਲੈਕਸ ਪਰਮੋਲ ਵਾਸੀ ਨੌਰਥ ਯਾਰਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ। ਇਸੇ ਤਰ੍ਹਾਂ ਲੈਂਗਲੀ ਪੁਲਿਸ ਨੇ ਪਿਛਲੇ ਸਾਲ ਸਤੰਬਰ ਮਹੀਨੇ ਦੋ ਥਾਵਾਂ ‘ਤੇ ਕੀਤੀ ਗੋਲੀਬਾਰੀ ਦੇ ਦੋਸ਼ ਹੇਠ ਲੈਂਗਲੀ ਦੇ ਬਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਹੈ।
ਬਰੈਂਪਟਨ ‘ਚ ਹਥਿਆਰਾਂ ਤੇ ਨਸ਼ਿਆਂ ਸਣੇ ਚਾਰ ਪੰਜਾਬੀ ਗ੍ਰਿਫ਼ਤਾਰ
