ਬਰੈਂਪਟਨ, 5 ਅਕਤੂਬਰ (ਪੰਜਾਬ ਮੇਲ)- ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖ਼ੇਤਰ ’ਚ ਸੋਮਵਾਰ 2 ਅਕਤੂਬਰ 2023 ਦੀ ਰਾਤ 10:25 ਵਜੇ ਇਕ ਨਿਵਾਸ ਸਥਾਨ ’ਤੇ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਰਿਪੋਰਟ ਮਿਲਣ ’ਤੇ ਜਦੋਂ ਉਹ ਉਸ ਘਰ ’ਚ ਹਾਜ਼ਰ ਹੋਏ ਤਾਂ ਟੈਕਨੀਕਲ ਯੂਨਿਟ ਦੀ ਮਦਦ ਨਾਲ ਉਨ੍ਹਾਂ ਨੇ ਉਸ ਰਿਹਾਇਸ਼ ਤੋਂ 8 ਵਿਅਕਤੀਆਂ ਨੂੰ ਕੱਢਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ ’ਤੇ ਲਾਗੂ ਕੀਤਾ ਅਤੇ ਘਰ ਵਿਚੋਂ ਇਕ 9 ਐੱਮ. ਐੱਮ. ਹਥਿਆਰ ਜ਼ਬਤ ਕੀਤਾ।
ਪੁਲਿਸ ਨੇ ਗੈਰਕਾਨੂੰਨੀ ਲੋਡਿਡ ਹਥਿਆਰ ਪਾਬੰਦੀਸ਼ੁਦਾ ਅਪਰਾਧਾਂ ਦੇ ਦੋਸ਼ ਹੇਠ 8 ਪੰਜਾਬੀ ਨੌਜਵਾਨਾਂ ’ਤੇ ਦੋਸ਼ ਆਇਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿਚ ਸਾਰੇ ਹੀ ਬਰੈਂਪਟਨ ਦੇ ਰਹਿਣ ਵਾਲੇ ਭਾਰਤੀ ਨੌਜਵਾਨ ਹਨ, ਜਿਨ੍ਹਾਂ ਦੀ ਪਛਾਣ 21 ਸਾਲਾ ਰਾਜਨਪ੍ਰੀਤ ਸਿੰਘ, 22 ਸਾਲਾ ਜਗਦੀਪ ਸਿੰਘ, 19 ਸਾਲਾ ਏਕਮਜੋਤ ਰੰਧਾਵਾ, 26 ਸਾਲਾ ਮਨਜਿੰਦਰ ਸਿੰਘ, 23 ਸਾਲਾ ਹਰਪ੍ਰੀਤ ਸਿੰਘ, 22 ਸਾਲਾ ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ ਅਤੇ 26 ਸਾਲਾ ਵਿਅਕਤੀ ਲਵਪ੍ਰੀਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ। ਉਨ੍ਹਾਂ ਸਾਰਿਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਹ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਏ ਸਨ।
ਬਰੈਂਪਟਨ ’ਚ 8 ਪੰਜਾਬੀ ਨੌਜਵਾਨ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ
