#PUNJAB

ਬਠਿੰਡਾ ਛਾਉਣੀ ਕਾਂਡ: ਸਾਥੀ ਫੌਜੀ ਨੇ ਕਤਲ ਕੀਤੇ ਸਨ ਸੁੱਤੇ ਪਏ 4 ਜਵਾਨ

ਬਠਿੰਡਾ, 17 ਅਪਰੈਲ (ਪੰਜਾਬ ਮੇਲ)- ਪੁਲੀਸ ਨੇ ਇਥੇ ਫੌਜੀ ਛਾਉਣੀ ਵਿੱਚ 4 ਫੌਜੀਆਂ ਦੀ ਹੱਤਿਆ ਦੇ ਮਾਮਲੇ ‘ਚ ਫੌਜੀ ਨੂੰ ਹਿਰਾਸਤ ਵਿੱਚ ਲਿਆ ਹੈ। ਬੀਤੇ ਐਤਵਾਰ ਫੌਜ ਨੇ 4 ਜਵਾਨਾਂ ਤੋਂ ਪੁੱਛ ਪੜਤਾਲ ਕੀਤੀ ਸੀ। ਗ੍ਰਿਫਤਾਰ ਕੀਤੇ ਫੌਜੀ ਦੀ ਪਛਾਣ ਗੰਨਰ ਦੇਸਾਈ ਮੋਹਨ ਵਜੋਂ ਹੋਈ ਹੈ। ਦੇਸਾਈ ਮੋਹਨ ਹੀ ਵਾਰਦਾਤ ਦੇ ਮੁੱਖ ਗਵਾਹ ਵਜੋਂ ਸਾਹਮਣੇ ਆਇਆ ਸੀ, ਜਿਸ ਨੇ ਦੱਸਿਆ ਸੀ ਕਿ ਉਸ ਨੇ ਦੋ ਮਸ਼ਕੂਕ ਬੰਦੂਕਧਾਰੀਆਂ ਨੂੰ ਜੰਗਲ ਵੱਲ ਭੱਜਦੇ ਵੇਖਿਆ ਹੈ। ਹੁਣ ਪੁਲੀਸ ਵੱਲੋਂ ਸਖ਼ਤੀ ਨਾਲ ਪੁੱਛ ਪੜਤਾਲ ਕਰਨ ’ਤੇ ਦੇਸਾਈ ਮੋਹਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸ ਨੇ ਹੀ ਸੁੱਤੇ 4 ਫੌਜੀਆਂ ਦਾ ਕਤਲ ਕੀਤਾ ਹੈ।

Leave a comment