-ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ!
ਵੈਨਕੂਵਰ, 4 ਮਾਰਚ (ਪੰਜਾਬ ਮੇਲ)- ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਨੂੰ ਹੁਣ ਸਿਰਫ਼ 3 ਮਹੀਨੇ ਦੇ ਰਹਿ ਗਏ ਹਨ ਤੇ ਕੈਨੇਡਾ ਦੇ ਮੇਜ਼ਬਾਨ ਸ਼ਹਿਰਾਂ ਟੋਰਾਂਟੋ ਅਤੇ ਵੈਨਕੂਵਰ ਵਿਚ ਤਿਆਰੀਆਂ ਜ਼ੋਰਾਂ ‘ਤੇ ਹਨ। ਦੋਵਾਂ ਸ਼ਹਿਰਾਂ ਵਿਚ ਮੁਕਾਬਲਿਆਂ ਦੇ ਆਗਮਨ ਦੀਆਂ ਨਿਸ਼ਾਨੀਆਂ ਹੌਲੀ-ਹੌਲੀ ਸਪੱਸ਼ਟ ਹੋਣ ਲੱਗੀਆਂ ਹਨ। ਵੈਨਕੂਵਰ ਦੇ ਡਾਊਨਟਾਊਨ ਇਲਾਕੇ ਵਿਚ ਸਾਬਕਾ ਹਡਸਨ ਬੇ ਦੇ ਮੁੱਖ ਸਟੋਰ ਦੀਆਂ ਖਿੜਕੀਆਂ ‘ਤੇ ਟੂਰਨਾਮੈਂਟ ਦਾ ਚਿੰਨ੍ਹ ਲਗਾਇਆ ਗਿਆ ਹੈ, ਜੋ ਹੋਣ ਵਾਲੇ ਖੇਡਾਂ ਦੇ ਇਸ ਮਹਾਂ ਕੁੰਭ ਦੀਆਂ ਤਿਆਰੀਆਂ ਦਾ ਸਪੱਸ਼ਟ ਸੰਕੇਤ ਹੈ। ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਸਜਾਵਟੀ ਕੰਮ ਅਤੇ ਢਾਂਚਾਗਤ ਪ੍ਰਬੰਧ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਇਸ ਵਿਸ਼ਵ ਪੱਧਰੀ ਖੇਡ ਸਮਾਰੋਹ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ, ਆਵਾਜਾਈ ਸੁਵਿਧਾਵਾਂ ਅਤੇ ਸਵੈਸੇਵਕਾਂ ਦੀ ਭਰਤੀ ਸਮੇਤ ਕਈ ਪੱਖਾਂ ‘ਤੇ ਕੰਮ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਜਾਣਗੀਆਂ। ਟੋਰਾਂਟੋ ਤੇ ਵੈਨਕੂਵਰ ਵਿਚ ਖੇਡ ਪ੍ਰੇਮੀਆਂ ਵਿਚ ਵੀ ਉਤਸ਼ਾਹ ਦਾ ਮਾਹੌਲ ਹੈ ਅਤੇ ਸਥਾਨਕ ਵਪਾਰੀਆਂ ਨੂੰ ਆਸ ਹੈ ਕਿ ਵਿਸ਼ਵ ਕੱਪ ਦੌਰਾਨ ਵੱਡੀ ਗਿਣਤੀ ਵਿਚ ਆਉਣ ਵਾਲੇ ਦਰਸ਼ਕਾਂ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਵਾਧਾ ਮਿਲੇਗਾ।
ਫੀਫਾ ਵਿਸ਼ਵ ਕੱਪ ਲਈ ਟੋਰਾਂਟੋ ਤੇ ਵੈਨਕੂਵਰ ‘ਚ ਤਿਆਰੀਆਂ ਜ਼ੋਰਾਂ ‘ਤੇ
