#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਅਹਿਮ ਮੀਟਿੰਗ ਹੋਈ

ਸੈਕਰਾਮੈਂਟੋ, 27 ਨਵੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਹੋਈ। ਮੀਟਿੰਗ ਦੌਰਾਨ ਜਿੱਥੇ ਸਭਾ ਬਾਰੇ ਵਿਚਾਰ-ਵਟਾਂਦਰੇ ਹੋਏ, ਉਥੇ ਕਵੀ ਸੰਮੇਲਨ ਵੀ ਹੋਇਆ।
ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਵੀ ਪਹੁੰਚੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸਭਾ ਦੇ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਵੀ ਸੰਮੇਲਨ ਸ਼ੁਰੂ ਹੋਇਆ।
ਇਸ ਵਿਚ ਹੋਰਨਾਂ ਤੋਂ ਇਲਾਵਾ ਮਾਈਕਲ ਬਾਠਲਾ, ਦਿਲ ਨਿੱਜਰ, ਹਰਭਜਨ ਸਿੰਘ ਢੇਰੀ, ਜੋਤੀ ਸਿੰਘ, ਪਰਗਟ ਸਿੰਘ ਹੁੰਦਲ, ਮਕਸੂਦ ਅਲੀ ਕੰਬੋਜ, ਜੀਵਨ ਰੱਤੂ, ਭਾਗ ਸਿੰਘ ਸਿੱਧੂ, ਅਮਨਪ੍ਰੀਤ ਸਿੰਘ ਸਿੱਧੂ, ਰਾਜ ਖਾਨ, ਫਕੀਰ ਸਿੰਘ ਮੱਲੀ, ਹਰਜੀਤ ਹਮਸਫਰ, ਗੁਰਦੀਪ ਕੌਰ, ਤਤਿੰਦਰ ਕੌਰ, ਮਨਮੋਹਨ ਪੁਰੇਵਾਲ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਨਰਿੰਦਰਪਾਲ ਸਿੰਘ ਹੁੰਦਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੁੱਲ ਮਿਲਾ ਕੇ ਇਹ ਮਹੀਨਾਵਾਰ ਮੀਟਿੰਗ ਕਾਮਯਾਬ ਰਹੀ।