#PUNJAB

ਪੰਜਾਬ ਸਰਕਾਰ ਵੱਲੋਂ ਜਲਦ ਕਰਵਾਈਆਂ ਜਾਣਗੀਆਂ ਨਗਰ ਨਿਗਮ ਚੋਣਾਂ

ਜਲੰਧਰ, 2 ਨਵੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਲਈ ਉਪ-ਚੋਣਾਂ ਕਾਫ਼ੀ ਅਹਿਮ ਹਨ, ਕਿਉਂਕਿ ਇਸ ਤੋਂ ਬਾਅਦ ਆਉਣ ਵਾਲੇ ਸਮੇਂ ‘ਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ। ਜੇ ਆਮ ਆਦਮੀ ਪਾਰਟੀ ਸਾਰੀਆਂ ਚਾਰ ਸੀਟਾਂ ਨੂੰ ਜਿੱਤਦੀ ਹੈ, ਤਾਂ ਉਸ ਸਥਿਤੀ ‘ਚ ਨਗਰ ਨਿਗਮਾਂ ਦੀਆਂ ਚੋਣਾਂ ਸਰਕਾਰ ਵੱਲੋਂ ਛੇਤੀ ਕਰਵਾ ਦਿੱਤੀਆਂ ਜਾਣਗੀਆਂ।
ਜੇ ਚੋਣ ਨਤੀਜਿਆਂ ‘ਚ ਕੁਝ ਫਰਕ ਰਹਿੰਦਾ ਹੈ, ਤਾਂ ਉਸ ਸਥਿਤੀ ‘ਚ ਨਗਰ ਨਿਗਮ ਚੋਣਾਂ ਕਰਵਾਉਣ ਬਾਰੇ ਸਰਕਾਰ ਵੱਲੋਂ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਪਿਛਲੇ 2 ਸਾਲਾਂ ਤੋਂ ਨਗਰ ਨਿਗਮਾਂ ਦੀਆਂ ਚੋਣਾਂ ਕਿਸੇ ਨਾ ਕਿਸੇ ਕਾਰਨ ਟਲਦੀਆਂ ਆ ਰਹੀਆਂ ਹਨ। ਹੁਣ ਹਾਈ ਕੋਰਟ ਨੇ ਤਾਂ ਦਸੰਬਰ ਮਹੀਨੇ ਦੇ ਅੰਤ ਤੱਕ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਉਪ-ਚੋਣਾਂ ਦੇ ਨਤੀਜੇ ਹੀ ਨਗਰ-ਨਿਗਮਾਂ ਦੀਆਂ ਚੋਣਾਂ ਦੀ ਦਿਸ਼ਾ ਤੈਅ ਕਰਨਗੇ। ਪੰਚਾਇਤੀ ਚੋਣਾਂ ਤਾਂ ਸਰਕਾਰ ਪਹਿਲਾਂ ਹੀ ਕਰਵਾ ਚੁੱਕੀ ਹੈ। ਅਜੇ ਤੱਕ ਨਗਰ ਨਿਗਮਾਂ ‘ਚ ਹੇਠਲੇ ਪੱਧਰ ਤੱਕ ਲੋਕ ਨੁਮਾਇੰਦਿਆਂ ਨੂੰ ਸ਼ਕਤੀਆਂ ਦਾ ਤਬਾਦਲਾ ਨਹੀਂ ਹੋਇਆ ਹੈ।