ਮਾਨਸਾ, 30 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਦੋ ਅਪਰੈਲ ਨੂੰ ਰਾਤ 12 ਵਜੇ ਤੋਂ ਦੋ ਟੌਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ। ਇਹ ਪਲਾਜ਼ੇ ਮਾਨਸਾ-ਲੁਧਿਆਣਾ ਰੋਡ ਉਤੇ ਮਹਿਲਕਲਾਂ ਅਤੇ ਮੁਲਾਂਪੁਰ ਨੇੜੇ ਸਥਿਤ ਹਨ। ਇਨ੍ਹਾਂ ਦੇ ਬੰਦ ਹੋਣ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ।