#PUNJAB

ਪੰਜਾਬ ਦੇ 8 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 12 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਅੱਜ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 8 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।
ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਆਈ.ਪੀ.ਐੱਸ. ਅਧਿਕਾਰੀ ਨੀਲਾਂਬਰੀ ਜਗਦਲੇ ਨੂੰ ਡੀ.ਆਈ.ਆਰ. ਕਾਉੂਂਟਰ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਕੁਲਦੀਪ ਸਿੰਘ ਚਾਹਿਲ ਨੂੰ ਡੀ.ਆਈ.ਜੀ. ਤਕਨੀਕੀ ਸਰਵਿਸ ਪੰਜਾਬ ਦੇ ਨਾਲ ਡੀ.ਈ.ਜੀ. ਪਟਿਆਲਾ ਰੇਂਜ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਆਈ.ਪੀ.ਐੱਸ. ਅਧਿਕਾਰੀ ਸਤਿੰਦਰ ਸਿੰਘ ਨੂੰ ਡੀ.ਆਈ.ਜੀ. ਲੁਧਿਆਣਾ ਰੇਂਜ, ਡਾਕਟਰ ਨਾਨਕ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ, ਗੁਰਮੀਤ ਸਿੰਘ ਚੌਹਾਨ ਨੂੰ ਡੀ.ਆਈ.ਜੀ. ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਲਾਇਆ ਗਿਆ ਹੈ।
ਇਸੇ ਤਰ੍ਹਾਂ ਨਵੀਨ ਸੈਣੀ ਨੂੰ ਡੀ.ਆਈ.ਜੀ. ਕਰਾਈਮ ਪੰਜਾਬ, ਧਰੁਵ ਦਹੀਆ ਨੂੰ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਡਾ. ਸੁਦਰਵਿਸ਼ੀ ਨੂੰ ਏ.ਆਈ.ਜੀ. ਇੰਟਰਨਲ ਸਿਕਿਉਰਿਟੀ ਪੰਜਾਬ ਲਗਾਇਆ ਗਿਆ ਹੈ।