ਸਿਆਟਲ, 16 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਰੀ ਵੈਨਕੂਵਰ ਤੋਂ ਪਰਿਵਾਰਕ ਮਿਲਣੀ ‘ਤੇ ਪਹੁੰਚੇ ਅੰਤਰਰਾਸ਼ਟਰੀ ਪਹਿਲਵਾਨ ਗੁਰਪਾਲ ਸਿੰਘ ਢਿੱਲੋਂ ਦਾ ਸਿਆਟਲ ਪਹੁੰਚਣ ‘ਤੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਗੁਰਪਾਲ ਸਿੰਘ 2017-18 ਵਿਚ ਜੱਸਾ ਪੱਟੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਲਾ-ਮਹੱਲਾ ਦੇ ਸ਼ੁੱਭ ਅਵਸਰ ‘ਤੇ ਫਾਈਨਲ ਵਿਚ ਹਰਾ ਕੇ ਪੰਜਾਬ ਕੇਸਰੀ ਦਾ ਖਿਤਾਬ ਜਿੱਤਿਆ ਸੀ। ਯੂ.ਕੇ. ਦੇ ਕਬੱਡੀ ਫੈਡਰੇਸ਼ਨ ਦੇ ਖੇਡ ਪ੍ਰੇਮੀ ਸੇਵਾ ਭਾਵਨਾ ਨਾਲ ਕਬੱਡੀ ਤੇ ਕੁਸ਼ਤੀਆਂ ਕਰਵਾਉਂਦੇ ਹਨ। ਜਿੱਥੇ ਰਾਜਿਆਂ-ਮਹਾਰਾਜਿਆਂ ਵਾਂਗ ਤਿਆਰ ਕਰਕੇ 25 ਹਜ਼ਾਰ ਰੁਪਏ ਦੀ ਵੱਖਰੀ ਖੁਰਾਕ ਖੁਆ ਕੇ ਪ੍ਰਤੀ ਮਹੀਨਾ ਗੁਰਪਾਲ ਸਿੰਘ ਨੂੰ ਸਪਰੋਟ ਕੀਤਾ ਸੀ। ਕਾਰੋਬਾਰੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਪੰਜਾਬ ਕੇਸਰੀ ਬਣਨ ‘ਤੇ ਵਧਾਈ ਦਿੱਤੀ ਤੇ ਇਨਾਮਾਂ ਦੀ ਵੰਡ ਕੀਤੀ। ਇਸ ਤੋਂ ਪਹਿਲਾਂ 2017-18 ਕੈਨੇਡਾ, ਕੇਸਰੀ, ਰੁਸਤਮੇ-ਹਿੰਦ ਅਤੇ ਸ਼ੇਰੇ-ਹਿੰਦ ਦਾ ਖਿਤਾਬ ਜਿੱਤ ਚੁੱਕਾ ਹੈ। ਦਾਰਾ ਸਿੰਘ ਦੇ ਛੋਟੇ ਭਰਾ ਸਰਦਾਰਾ ਸਿੰਘ ਰੰਧਾਵਾ ਦੀ ਦੋਹਤੀ ਤੇ ਹਰਭਜਨ ਸਿੰਘ ਪਖੋਕੇ ਦੀ ਪੋਤਰੀ ਦਾ ਰਿਸ਼ਤਾ ਕਰਤਾਰ ਸਿੰਘ ਦੇ ਛੋਟੇ ਭਰਾ ਸਰਵਣ ਸਿੰਘ ਦੇ ਲੜਕੇ ਗੁਰਪਾਲ ਸਿੰਘ ਨਾਲ ਡਾ. ਕਰਨਜੋਤ ਕੌਰ ਦਾ ਵਿਆਹ ਹੋਇਆ। ਜੋ ਅੱਜਕੱਲ੍ਹ ਸਰੀ ਵੈਨਕੂਵਰ ਸੈੱਟ ਹੋ ਚੁੱਕੇ ਹਨ।