#CANADA

ਪੀ.ਏ.ਯੂ. ਫੈਮਿਲੀ ਪਿਕਨਿਕ 9 ਜੁਲਾਈ ਨੂੰ ਪੀਸ ਆਰਚ ਪਾਰਕ ‘ਚ ਹੋਵੇਗੀ

ਸਰੀ, 28 ਜੂਨ (ਹਰਦਮ ਮਾਨ/ਪੰਜਾਬ ਮੇਲ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਸਾਇੰਸਦਾਨਾਂ ਵੱਲੋਂ 9 ਜੁਲਾਈ (ਐਤਵਾਰ) ਨੂੰ ਪਰਿਵਾਰਕ ਪਿਕਨਿਕ, ਕੈਨੇਡਾ-ਅਮਰੀਕਾ ਬਾਰਡਰ ‘ਤੇ ਸਥਿਤ ਪੀਸ ਆਰਚ ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਜਾਣਕਾਰੀ ਦਿੰਦਿਆਂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਦੱਸਿਆ ਹੈ ਕਿ ਇਹ ਪਿਕਨਿਕ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਪੀ.ਏ.ਯੂ. ਨਾਲ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਵਿਚ ਸ਼ਾਮਲ ਹੋ ਸਕਦਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਡਾ. ਗੁਲਜ਼ਾਰ ਸਿੰਘ ਵਿਲਿੰਗ ਨਾਲ ਫੋਨ ਨੰਬਰ 604-897-1130 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a comment