#PUNJAB

ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ‘ਤੇ ਜਾਨਲੇਵਾ ਹਮਲਾ

-ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ
ਚੰਡੀਗੜ੍ਹ, 2 ਫਰਵਰੀ (ਪੰਜਾਬ ਮੇਲ)- ਪਾਕਿਸਤਾਨੀ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸ਼ਹਿਜ਼ਾਦ ਭੱਟੀ ‘ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਭਾਰਤ ਦੇ ਬਦਨਾਮ ਲਾਰੈਂਸ ਗੈਂਗ ਨੇ ਲਈ ਹੈ।
ਲਾਰੈਂਸ ਗੈਂਗ ਦੇ ਕਰੀਬੀ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰਣਦੀਪ ਮਲਿਕ ਨਾਂ ਦੇ ਸੈਸ਼ਲ ਮੀਡੀਆ ਹੈਂਡਲ ‘ਤੇ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ, ”ਇਹ ਜੋ ਸ਼ਹਿਜ਼ਾਦ ਭੱਟੀ ‘ਤੇ ਹਮਲਾ ਹੋਇਆ ਹੈ, ਇਹ ਮੈਂ ਰਣਦੀਪ ਮਲਿਕ ਅਤੇ ਅਨਿਲ ਪੰਡਿਤ (ਯੂ.ਐੱਸ.ਏ.) ਨੇ ਕਰਵਾਇਆ ਹੈ। ਜੋ ਵੀ ਕੋਈ ਸਾਡੇ ਦੇਸ਼ ਅਤੇ ਲਾਰੈਂਸ ਭਰਾ ਦੇ ਖਿਲਾਫ ਬੋਲੇਗਾ, ਉਸਨੂੰ ਇਸੇ ਤਰ੍ਹਾਂ ਚੁੱਪ ਕਰਵਾਇਆ ਜਾਵੇਗਾ। ਉਹ ਦੁਨੀਆਂ ਵਿਚ ਕਿਤੇ ਵੀ ਲੁੱਕ ਜਾਣ, ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।”
ਸ਼ਹਿਜ਼ਾਦ ਭੱਟੀ ਪਾਕਿਸਤਾਨ ਵਿਚ ਬੈਠਾ ਇੱਕ ਅਜਿਹਾ ਨਾਂ ਹੈ, ਜੋ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਭੱਟੀ ਦੇ ਸਬੰਧ ਕਈ ਕੌਮਾਂਤਰੀ ਅੱਤਵਾਦੀ ਸੰਗਠਨਾਂ ਨਾਲ ਵੀ ਰਹੇ ਹਨ।