ਪਟਿਆਲਾ, 13 ਜਨਵਰੀ (ਪੰਜਾਬ ਮੇਲ)- ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਤਿੰਨ ਸਾਲਾਂ ਤੋਂ ਮੋਹਾਲੀ ਅਤੇ ਚੰਡੀਗੜ੍ਹ ਦੀ ਹੱਦ ‘ਤੇ ਜਾਰੀ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਗੁਰਚਰਨ ਸਿੰਘ ਜਰੀਕਪੁਰ ਨੂੰ ਪਟਿਆਲਾ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।
ਉਨ੍ਹਾਂ ਵੱਲੋਂ ਕਿਸਾਨਾਂ ਦੀ ਮਦਦ ਨਾਲ ਟੋਲ ਪਲਾਜ਼ਿਆਂ ‘ਤੇ ਧਰਨੇ ਲਾ ਕੇ ਪਰਚੀ ਮੁਕਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਦੌਰਾਨ ਹੀ ਉਹ ਜਦੋਂ ਇੱਥੇ ਰਾਜਪੁਰਾ ਰੋਡ ‘ਤੇ ਸਥਿਤ ਧਰੇੜੀ ਜੱਟਾਂ ਵਾਲੇ ਟੋਲ ਪਲਾਜੇ ‘ਤੇ ਪਹੁੰਚੇ, ਤਾਂ ਕੁੱਝ ਹੀ ਸਮੇਂ ਬਾਅਦ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਬੰਦ ਕਰ ਦਿੱਤਾ।
ਉਧਰ ਡਾਕਟਰ ਦਰਸ਼ਨ ਪਾਲ ਸਿੰਘ ਦੀ ਅਗਵਾਈ ਹੇਠ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਜੰਗ ਸਿੰਘ ਭਟੇੜੀ ਦੀ ਅਗਵਾਈ ਹੇਠ ਲਈ ਕਿਸਾਨ ਯੂਨੀਅਨ ਭਟੇੜੀ ਵੱਲੋਂ ਧਰੇੜੀ ਜੱਟਾਂ ਟੋਲ ਪਲਾਜੇ ‘ਤੇ ਧਰਨਾ ਮਾਰ ਕੇ ਪਰਚੀ ਮੁਕਤ ਕੀਤਾ।
ਪਟਿਆਲਾ ਪੁਲਿਸ ਨੇ ਭਾਈ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਨੂੰ ਲਿਆ ਹਿਰਾਸਤ ‘ਚ

