-ਕਾਂਗਰਸਵੂਮੈਨ ਬੋਨੀ ਵਾਟਸਨ ਕੋਲਮੈਨ ਨੇ ਅਹੁਦੇ ਦੀ ਸਹੁੰ ਚੁਕਾਈ
ਮਿੰਟਗੁਮਰੀ (ਨਿਊਜਰਸੀ), 10 ਜਨਵਰੀ (ਪੰਜਾਬ ਮੇਲ)- ਨੀਨਾ ਸਿੰਘ ਨੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੇ ਮੇਅਰ ਦੀ ਚੋਣ ਜਿੱਤ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਉਸ ਨੂੰ ਮਿੰਟਗੁਮਰੀ ਟਾਊਨਸ਼ਿਪ ਵਿਚ ਕਾਂਗਰਸਵੂਮੈਨ ਬੋਨੀ ਵਾਟਸਨ ਕੋਲਮੈਨ ਨੇ ਅਹੁਦੇ ਦੀ ਸਹੁੰ ਚੁਕਾਈ।
ਨੀਨਾ ਸਿੰਘ ਮਿੰਟਗੁਮਰੀ ਵਿਚ ਤਕਰੀਬਨ 24 ਸਾਲਾਂ ਤੋਂ ਇਥੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮੇਅਰ ਲਈ ਚੁਣ ਲਿਆ ਗਿਆ।
ਸਹੁੰ ਚੁੱਕ ਸਮਾਗਮ ਤੋਂ ਬਾਅਦ ਨੀਨਾ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਮੈਂ ਇਸ ਉੱਚ ਅਹੁਦੇ ‘ਤੇ ਵਿਰਾਜਮਾਨ ਹੋਈ ਹਾਂ। ਉਨ੍ਹਾਂ ਕਾਂਗਰਸਵੂਮੈਨ ਬੋਨੀ ਵਾਟਸਨ ਕੋਲਮੈਨ ਵੱਲੋਂ ਸਹੁੰ ਚੁਕਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਸ ਅਹੁਦੇ ‘ਤੇ ਰਹਿੰਦਿਆਂ ਤਨ, ਮਨ ਨਾਲ ਆਪਣੀਆਂ ਸੇਵਾਵਾਂ ਦੇਵਾਂਗੀ।
ਜ਼ਿਕਰਯੋਗ ਹੈ ਕਿ ਨੀਨਾ ਸਿੰਘ ਇਸ ਸਿਟੀ ਦੀ ਪਹਿਲਾਂ ਡਿਪਟੀ ਮੇਅਰ ਵਜੋਂ ਵੀ ਸੇਵਾ ਨਿਭਾਅ ਚੁੱਕੀ ਹੈ।