ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)- ਅਮਰੀਕੀ ਸ਼ਹਿਰ ਨਿਊਯਾਰਕ ਵਿਚ ਕੰਜੈਸ਼ਨ ਚਾਰਜ (ਐਂਟਰੀ ਟੈਕਸ) ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਐਂਪਾਇਰ ਸਟੇਟ ਬਿਲਡਿੰਗ, ਟਾਈਮਜ਼ ਸਕੁਏਅਰ, ਵਾਲ ਸਟਰੀਟ ਵਰਗੇ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕਿਆਂ ‘ਚ ਵਾਹਨਾਂ ਨੂੰ ਲਿਜਾਣ ‘ਤੇ ਫੀਸ ਲੱਗੇਗੀ। ਕਾਰ ਚਾਲਕਾਂ ਨੂੰ ਬਿਜ਼ੀ ਘੰਟਿਆਂ ਦੌਰਾਨ 9 ਡਾਲਰ (ਲਗਭਗ 770 ਰੁਪਏ) ਅਤੇ ਹੋਰ ਸਮੇਂ ‘ਤੇ 2.25 ਡਾਲਰ (ਲਗਭਗ 190 ਰੁਪਏ) ਅਦਾ ਕਰਨੇ ਪੈਣਗੇ।
ਅੰਦਾਜ਼ਾ ਹੈ ਕਿ ਇਸ ਨਾਲ ਵਾਹਨਾਂ ਦੀ ਗਿਣਤੀ 5 ਤੋਂ 10 ਫੀਸਦੀ ਤੱਕ ਘੱਟ ਜਾਵੇਗੀ। ਨਾਲ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਕੰਜੈਸ਼ਨ ਚਾਰਜਿੰਗ ਨੂੰ ਪਹਿਲੀ ਵਾਰ 2023 ਵਿਚ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਦੁਆਰਾ ਉਤਸ਼ਾਹਿਤ ਕੀਤਾ ਗਿਆ ਸੀ। ਪਰ ਕੁਝ ਯਾਤਰੀਆਂ ਅਤੇ ਵਪਾਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਵਿਚ ਦੇਰੀ ਹੋਈ ਅਤੇ ਫਿਰ ਇਸ ਨੂੰ ਸੋਧਿਆ ਗਿਆ।