#PUNJAB

ਨਾਮਵਰ ਗ਼ਜ਼ਲਗੋ ਹਰਜਿੰਦਰ ਸਿੰਘ ਬੱਲ ਸਦੀਵੀ ਵਿਛੋੜਾ ਦੇ ਗਏ

ਬਾਬਾ ਬਕਾਲਾ ਸਾਹਿਬ, 1 ਸਤੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਜਗਤ ਲਈ ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਨਾਮਵਰ ਗ਼ਜ਼ਲਗੋ ਹਰਜਿੰਦਰ ਸਿੰਘ ਬੱਲ ਸਦੀਵੀ ਵਿਛੋੜਾ ਦੇ ਗਏ ਹਨ। ਹਰਜਿੰਦਰ ਸਿੰਘ ਬੱਲ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕੀ ਪਿੰਡ ਭਲਾਈਪੁਰ ਪੂਰਬਾਂ ਦੇ ਨਿਵਾਸੀ ਸਨ। ਨਾਮਵਰ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ। ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੇ ਮਾਣ ਐਵਾਰਡ ਨਾਲ ਸਨਮਾਨਤ ਕਰ ਚੁੱਕੀ ਹੈ। ਉਹ ਪਿਛਲੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ।

Leave a comment