#AMERICA

ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ ‘ਚ ਭਾਰਤੀ ਵਿਅਕਤੀ ਗ੍ਰਿਫਤਾਰ

ਨਿਊਯਾਰਕ, 23 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨ ਇੱਕ ਅਮਰੀਕੀ ਅੰਡਰਕਵਰ ਅਧਿਕਾਰੀ ਨੇ ਇੱਕ ਭਾਰਤੀ ਨਾਗਰਿਕ ਨੂੰ ਇੱਕ ਨਾਬਾਲਗ ਨਾਲ ਜਿਨਸੀ ਗਤੀਵਿਧੀ ‘ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਅੰਡਰਕਵਰ ਏਜੰਟ ਨੇ ਇੱਕ ਐੱਨ.ਆਰ.ਆਈ. ਵਿਅਕਤੀ ਦੇ ਖਿਲਾਫ ਅਪਰਾਧਿਕ ਸਬੂਤ ਇਕੱਠੇ ਕਰਨ ਲਈ ਆਨਲਾਈਨ ਇੱਕ 13 ਸਾਲ ਦੀ ਲੜਕੀ ਦੇ ਰੂਪ ਆਪਣੇ ਆਪ ਨੂੰ ਪੇਸ਼ ਕੀਤਾ। 24 ਸਾਲਾਂ ਗੁਜਰਾਤੀ ਭਾਰਤੀ ਕੀਰਤਨ ਪਟੇਲ ਜਿਸ ਨਾਲ ਗੱਲਬਾਤ ਕਰਦਾ ਸੀ। ਅਸਲ ਵਿਚ ਉਹ ਅੰਡਰਕਵਰ ਏਜੰਟ ਸੀ। ਜਿਸ ਨੇ ਉਸ ਨੂੰ ਜਾਲ ਵਿਚ ਫਸਾ ਕੇ ਸਰੀਰਕ ਸਬੰਧ ਬਣਾਉਣ ਲਈ ਕੀਰਤਨ ਪਟੇਲ ਨੂੰ ਲਾਲਚ ਦਿੱਤਾ ਅਤੇ ਫਲੋਰੀਡਾ ਦਾ ਗੁਜਰਾਤੀ ਨੌਜਵਾਨ ਉਸ ਦੇ ਜਾਲ ਵਿਚ ਫਸ ਗਿਆ।
ਅਮਰੀਕਾ ਦੇ ਸੂਬੇ ਫਲੋਰਿਡਾ ਵਿਚ ਅਮਰੀਕੀ ਅਟਾਰਨੀ ਦੇ ਦਫ਼ਤਰ ਅਨੁਸਾਰ ਕੀਰਤਨ ਪਟੇਲ (24) ਨੇ ਇੱਕ ਨਾਬਾਲਗ ਨੂੰ ਆਪਣੇ ਨਾਲ ਜਿਨਸੀ ਸਬੰਧ ਬਣਾਉਣ ਲਈ ਭਰਮਾਉਣ ਦੀ ਕੋਸ਼ਿਸ਼ ਕਰਨ ਲਈ ਆਪਣੇ ਆਪ ਨੂੰ ਦੋਸ਼ੀ ਵੀ ਮੰਨਿਆ ਹੈ। ਭਾਰਤੀ ਮੂਲ ਦੇ ਵਿਅਕਤੀ ਨੂੰ ਹੁਣ ਘੱਟੋ-ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐੱਚ.ਐੱਸ.ਆਈ.) ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਇੱਕ ਏਜੰਟ ਨੇ ਆਨਲਾਈਨ ਆਪਣੇ ਆਪ ਨੂੰ ਨਾਬਾਲਗ ਵਜੋਂ ਪੇਸ਼ ਕੀਤਾ ਅਤੇ ਕੀਰਤਨ ਪਟੇਲ ਨੇ ਬੀਤੀ ਮਈ ਵਿਚ ਉਨ੍ਹਾਂ ਨਾਲ ਜਿਨਸੀ ਤੌਰ ‘ਤੇ ਸਪੱਸ਼ਟ ਚੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ ਨੇ ਫਲੋਰੀਡਾ ਪਹੁੰਚ ਕੇ ਆਖਰਕਾਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।