ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਚੋਣਾਂ ‘ਚ ਟਰੰਪ ਅਤੇ ਬਰਨੀ ਸੈਂਡਰਸ ਹੋਣਗੇ ਆਹਮੋ-ਸਾਹਮਣੇ

696
Share

ਵਾਸ਼ਿੰਗਟਨ ਡੀ.ਸੀ., 4 ਮਾਰਚ (ਗੁਰਜਤਿੰਦਰ ਸਿੰਘ ਰੰਧਾਵਾ)- ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਨਵੰਬਰ 2020 ‘ਚ ਹੋਣ ਜਾ ਰਹੀਆਂ ਹਨ। ਇਸ ਦੇ ਲਈ ਵੱਖ-ਵੱਖ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਮੰਗਲਵਾਰ ਨੂੰ ਹੋਈਆਂ। ਆਏ ਨਤੀਜਿਆਂ ਵਿਚ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਪਣੀ ਪਾਰਟੀ ਵੱਲੋਂ ਚੋਣਾਂ ਜਿੱਤ ਗਏ ਹਨ ਅਤੇ ਹੁਣ ਉਹ ਨਵੰਬਰ ਵਿਚ ਰਾਸ਼ਟਰਪਤੀ ਲਈ ਰਿਪਬਲਿਕਨ ਪਾਰਟੀ ਦੇ ਫਿਰ ਤੋਂ ਉਮੀਦਵਾਰ ਹੋਣਗੇ।
ਇਸੇ ਤਰ੍ਹਾਂ ਬਰਨੀ ਸੈਂਡਰਸ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਹੋਣਗੇ। ਬਰਨੀ ਸੈਂਡਰਸ ਨੇ ਡੈਮੋਕ੍ਰੇਟ ਦੇ ਆਪਣੇ ਨਜ਼ਦੀਕੀ ਉਮੀਦਵਾਰ ਜੋਅ ਬਿਡੇਨ ਅਤੇ ਮਾਈਕਲ ਬਲੂਮਬਰਗ ਨੂੰ ਸਖ਼ਤ ਮੁਕਾਬਲੇ ਵਿਚ ਹਰਾਇਆ।
ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਡੋਨਾਲਡ ਟਰੰਪ ਦੀ ਸਥਿਤੀ ਇਕ ਵਾਰ ਫਿਰ ਮਜ਼ਬੂਤ ਲੱਗ ਰਹੀ ਹੈ।


Share