ਕਿਹਾ, ‘ਤੁਸੀਂ ਉਸ ਕੁਰਸੀ ਦੇ ਲਾਇਕ ਨਹੀਂ ਹੋ’
ਮੁਹਾਲੀ, 17 ਫਰਵਰੀ (ਪੰਜਾਬ ਮੇਲ)- ਕਾਂਗਰਸ ਦੀ ਸਾਬਕਾ ਆਗੂ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ’ਤੇ ‘ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕਟੇ ਹੋਣ’ ਅਤੇ ਪੰਜਾਬ ਇਕਾਈ ਵਿੱਚ ਅੰਦਰੂਨੀ ਭ੍ਰਿਸ਼ਟਾਚਾਰ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ।
ਕੋਇੰਬਟੂਰ ਵਿੱਚ ਬੋਲਦਿਆਂ ਸਿੱਧੂ ਨੇ ਦਾਅਵਾ ਕੀਤਾ ਕਿ ਗਾਂਧੀ ਦੀ ਢਿੱਲ(inaction) ਪੰਜਾਬ ਵਿੱਚ ਕਾਂਗਰਸ ਨੂੰ ਖਤਮ ਕਰ ਰਹੀ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਅੰਦਰੂਨੀ ਘੇਰਾ ਚੋਣ ਟਿਕਟਾਂ ਵੇਚਣ ਵਿੱਚ ਰੁੱਝਿਆ ਹੋਇਆ ਹੈ ਜਦੋਂ ਕਿ ਉਹ ਸਥਿਤੀ ਤੋਂ ਅਣਜਾਣ ਹਨ। ਸਿੱਧੂ ਨੇ ਕਿਹਾ, “ਰਾਹੁਲ ਗਾਂਧੀ ਚੰਗੀਆਂ ਗੱਲਾਂ ਕਰਦੇ ਹਨ। ਉਹ ਸਾਰਥਕ ਗੱਲਾਂ ਕਰਦੇ ਹਨ। ਪਰ ਉਹ ਜੋ ਕਰਦੇ ਹਨ ਅਤੇ ਜੋ ਕਹਿੰਦੇ ਹਨ ਉਹ ਬਹੁਤ ਵੱਖਰਾ ਹੈ। ਪਿਛਲੇ ਅੱਠ ਮਹੀਨਿਆਂ ਤੋਂ, ਮੈਂ ਉਨ੍ਹਾਂ ਨੂੰ ਇਹ ਦੱਸਣ ਲਈ ਸਮਾਂ ਮੰਗ ਰਹੀ ਹਾਂ ਕਿ ਤੁਹਾਡੇ ਲੋਕ, ਤੁਹਾਡਾ ਪ੍ਰਧਾਨ ਜਾਂ ਪੰਜਾਬ ਵਿੱਚ ਨਿਯੁਕਤ ਤੁਹਾਡਾ ਵਿਅਕਤੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਰਿਹਾ। ਉਹ ਪੰਜਾਬ ਵਿੱਚ ਕਾਂਗਰਸ ਨੂੰ ਮਾਰ ਰਿਹਾ ਹੈ। ਮੈਂ ਤੁਹਾਨੂੰ ਸਿਰਫ਼ ਇਹ ਦੱਸਣ ਲਈ ਮੁਲਾਕਾਤ ਮੰਗ ਰਹੀ ਹਾਂ ਕਿ ਪੰਜਾਬ ਵਿੱਚ ਤੁਹਾਡੀ ਪਾਰਟੀ ਤਬਾਹ ਹੋ ਰਹੀ ਹੈ। ਉਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਵੇਚ ਦਿੱਤੀਆਂ ਹਨ।”

