ਨਵੀਂ ਦਿੱਲੀ, 12 ਨਵੰਬਰ (ਪੰਜਾਬ ਮੇਲ)- ਬੀਤੇ ਦਿਨੀਂ ਉਸ ਸਮੇਂ ਪੂਰੇ ਦੇਸ਼ ‘ਚ ਹੜਕੰਪ ਮਚ ਗਿਆ, ਜਦੋਂ ਦਿੱਲੀ ਸਥਿਤ ਲਾਲ ਕਿਲ੍ਹੇ ਨੇੜੇ ਹੋਏ ਇਕ ਜ਼ਬਰਦਸਤ ਆਤਮਘਾਤੀ ਧਮਾਕੇ ਕਾਰਨ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਸੋਮਵਾਰ ਸ਼ਾਮ ਲਗਭਗ 7 ਵਜੇ ਹੋਇਆ ਜਦੋਂ ਇੱਕ ਹੁੰਡਈ ਆਈ20 ਕਾਰ, ਜਿਸ ‘ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਸੀ, ਰੈੱਡ ਲਾਈਟ ‘ਤੇ ਰੁਕਣ ਤੋਂ ਬਾਅਦ ਫਟ ਗਈ।
ਇਸ ਭਿਆਨਕ ਧਮਾਕੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ‘ਤੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਹੈ, ਜਦਕਿ ਬੀ.ਐੱਸ.ਐੱਫ. ਨੇ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ। ਸਰਹੱਦੀ ਖੇਤਰਾਂ ਨੂੰ ਪਾਰ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਭਾਰਤੀ ਖੇਤਰ ਵਿਚ ਦਾਖਲਾ ਸਿਰਫ਼ ਪਛਾਣ ਦਸਤਾਵੇਜ਼ਾਂ ਦੀ ਪੂਰੀ ਤਸਦੀਕ ਤੋਂ ਬਾਅਦ ਹੀ ਦਿੱਤਾ ਜਾ ਰਿਹਾ ਹੈ। ਨਿਗਰਾਨੀ ਲਈ ਡੌਗ ਸਕੁਐਡ, ਐਡਵਾਂਸਡ ਸਕ੍ਰੀਨਿੰਗ ਇਕੁਇਪਮੈਂਟ ਅਤੇ ਸੀ.ਸੀ.ਟੀ.ਵੀ. ਕੈਮਰੇ ਇੰਸਟਾਲ ਕੀਤੇ ਗਏ ਹਨ।
ਇਸ ਹਮਲੇ ਨੂੰ ਦੇਖਦੇ ਹੋਏ ਪਾਕਿਸਤਾਨ ‘ਚ ਵੀ ਮਾਹੌਲ ਤਣਾਅਪੂਰਨ ਬਣ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਹਵਾਈ ਅਤੇ ਜਲ ਸੈਨਾਵਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਆਦੇਸ਼ ਦੇ ਦਿੱਤੇ ਹਨ ਤੇ ਆਪਣੇ ਸਾਰੇ ਹਵਾਈ ਅੱਡਿਆਂ ਅਤੇ ਏਅਰਬੇਸਾਂ ਲਈ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਹੈ। ਇਹੀ ਨਹੀਂ, ਪਾਕਿਸਤਾਨੀ ਪ੍ਰਸ਼ਾਸਨ ਨੇ 11 ਨਵੰਬਰ ਤੋਂ 12 ਨਵੰਬਰ ਤੱਕ ਇੱਕ NOTAM (Notice to Airmen) ਜਾਰੀ ਕੀਤਾ ਗਿਆ ਹੈ, ਜੋ ਤਣਾਅ ਵਾਲੇ ਸਰਹੱਦੀ ਖੇਤਰ ਵਿਚ ਹਵਾਈ ਆਵਾਜਾਈ ਪਾਬੰਦੀਆਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਨੂੰ ਦਰਸਾਉਂਦਾ ਹੈ।
ਪਾਕਿਸਤਾਨ ਦੀ ਹਵਾਈ ਸੈਨਾ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ ਕਿ ਦੇਸ਼ ਦੇ ਫਾਰਵਰਡ ਬੈਸਿਸ ਤੋਂ ਜੈੱਟ ਤੁਰੰਤ ਉਡਾਣ ਲਈ ਤਿਆਰ ਰਹਿਣ। ਇਹ ਉੱਚ ਸੁਰੱਖਿਆ ਉਪਾਅ ਭਾਰਤ ਵੱਲੋਂ ਕਿਸੇ ਸੰਭਾਵਿਤ ਜਵਾਬੀ ਕਾਰਵਾਈ ਜਾਂ ਪ੍ਰੀ-ਐਂਪਟਿਵ ਹਮਲੇ ਦੇ ਡਰੋਂ ਚੁੱਕੇ ਗਏ ਹਨ। ਪਾਕਿਸਤਾਨ ਨੂੰ ਡਰ ਹੈ ਕਿ ਕਿਤੇ ਭਾਰਤ ਪਹਿਲਗਾਮ ਹਮਲੇ ਮਗਰੋਂ ਆਪਰੇਸ਼ਨ ਸਿੰਦੂਰ ਨੂੰ ਦੁਹਰਾਉਣ ਲਈ ਪਾਕਿਸਤਾਨ ‘ਤੇ ਮੁੜ ਹਮਲਾ ਨਾ ਕਰ ਦੇਵੇ।
ਸੂਤਰਾਂ ਅਨੁਸਾਰ ਇਸ ਧਮਾਕੇ ਦਾ ਸਬੰਧ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਜ਼ਬਤ ਕਰਨ ਦੀ ਕਾਰਵਾਈ ਸ਼ਾਮਲ ਹੈ। ਇਸ ਹਮਲੇ ਦੇ ‘ਫਿਦਾਈਨ-ਸ਼ੈਲੀ ਦੇ ਅੱਤਵਾਦੀ ਹਮਲੇ’ ਹੋਣ ਦਾ ਸ਼ੱਕ ਹੈ, ਜਿਸਦੇ ਹਮਲਾਵਰ ਦੀ ਪਛਾਣ ਡਾ. ਮੁਹੰਮਦ ਉਮਰ ਵਜੋਂ ਕੀਤੀ ਗਈ ਹੈ, ਜੋ ਪਿਛਲੇ ਹਫ਼ਤੇ ਫਰੀਦਾਬਾਦ-ਆਧਾਰਿਤ ਇੱਕ ਅੱਤਵਾਦੀ ਮਾਡਿਊਲ ਦਾ ਮੁੱਖ ਮੈਂਬਰ ਸੀ।
ਡਾ. ਉਮਰ ਯੂ. ਨਬੀ ਮੂਲ ਰੂਪ ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਕੋਇਲ ਦਾ ਰਹਿਣ ਵਾਲਾ ਹੈ ਤੇ ਉਸ ਨੇ ਐੱਮ.ਬੀ.ਬੀ.ਐੱਸ. ਅਤੇ ਐੱਮ.ਡੀ. ਦੀ ਪੜ੍ਹਾਈ ਕੀਤੀ ਸੀ। ਉਹ ਦਿੱਲੀ ਜਾਣ ਤੋਂ ਪਹਿਲਾਂ ਜੀ.ਐੱਮ.ਸੀ. ਅਨੰਤਨਾਗ ਵਿਚ ਸੀਨੀਅਰ ਰੈਜ਼ੀਡੈਂਟ ਸੀ ਅਤੇ ਫਰੀਦਾਬਾਦ ਦੇ ਅਲ ਫਲਾਹ ਮੈਡੀਕਲ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਤਾਇਨਾਤ ਸੀ।
ਦਿੱਲੀ ਧਮਾਕੇ ਮਗਰੋਂ ਪਾਕਿਸਤਾਨ ਵੱਲੋਂ ਹਵਾਈ ਅਤੇ ਜਲ ਸੈਨਾਵਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਆਦੇਸ਼

