-ਈ.ਡੀ. ਵੱਲੋਂ ਕੇ ਕਵਿਤਾ ਖ਼ਿਲਾਫ਼ ਪੂਰਕ ਚਾਰਜਸ਼ੀਟ ਦਾਇਰ
ਨਵੀਂ ਦਿੱਲੀ, 3 ਜੂਨ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੀ.ਆਰ.ਐੱਸ. ਆਗੂ ਕੇ ਕਵਿਤਾ ਖਿਲਾਫ ਇੱਥੇ ਇੱਕ ਅਦਾਲਤ ਵਿਚ ਦਾਇਰ ਆਪਣੀ ਪੂਰਕ ਚਾਰਜਸ਼ੀਟ ਵਿਚ ਦੋਸ਼ ਲਗਾਇਆ ਹੈ ਕਿ ਦਿੱਲੀ ਆਬਕਾਰੀ ਘੁਟਾਲੇ ਵਿਚ 1,100 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਸੀ। ਈ.ਡੀ. ਅਨੁਸਾਰ 1,100 ਕਰੋੜ ਰੁਪਏ ਵਿਚੋਂ ਕਵਿਤਾ 292.8 ਕਰੋੜ ਰੁਪਏ ਦੇ ਕਾਲੇ ਧਨ ਦੀ ਕਮਾਈ ਵਿਚ ਸ਼ਾਮਲ ਸੀ। ਇਹ ਦੋਸ਼ ਈ.ਡੀ. ਦੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਲਗਾਏ ਗਏ ਹਨ। ਅਦਾਲਤ ਨੇ ਕਵਿਤਾ ਦੀ ਨਿਆਂਇਕ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਸੀ।
ਦਿੱਲੀ ਆਬਕਾਰੀ ਘੁਟਾਲਾ: 1,100 ਕਰੋੜ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਦੇ ਦੋਸ਼
