ਹੈਦਰਾਬਾਦ, 9 ਅਗਸਤ (ਪੰਜਾਬ ਮੇਲ)- ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵਤ ਰੇਡੀ ਨੇ ਅਮਰੀਕਾ ਦੌਰੇ ਦੌਰਾਨ ਉਨ੍ਹਾਂ ਦੇ ਸੂਬੇ (ਤੇਲੰਗਾਨਾ) ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਕੈਲੀਫੋਰਨੀਆ ਵਿਚ ਭਾਰਤੀ ਮਹਾਵਪਾਰਕ ਦੂਤਾਵਾਸ ਵੱਲੋਂ ਏ.ਆਈ. ਵਪਾਰਕ ਰਾਂਉਡਟੇਬਲ ਮਿਲਣੀ ਵਿਚ ਤਕਨੀਕ ਜਗਤ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏ.ਆਈ. ਸਿਟੀ, ਨੈੱਟ ਜੀਰੋ ਫਿਊਚਰ ਸਿਟੀ ਅਤੇ ਹੈਦਰਾਬਾਦ ਦੀ ਵਿਆਪਕ ਪੱਧਰ ‘ਤੇ ਪਰਿਵਰਤਨਕਾਰੀ ਯੋਜਨਾਵਾਂ ਨੂੰ ਦੇਖਦੇ ਹੋਏ ਤੇਲੰਗਾਨਾ ‘ਭਵਿੱਖ ਦਾ ਰਾਜ’ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਹਰ ਰਾਜ ਦਾ ਇੱਕ ਆਦਰਸ਼ ਵਾਕ ਜਾਂ ਸਿਧਾਂਤ ਹੈ, ਭਾਰਤ ਵਿਚ ਸਾਡੇ ਕੋਲ ਕਿਸੇ ਰਾਜ ਲਈ ਕੋਈ ਸਿੰਧਾਂਤ ਨਹੀਂ ਹੈ ਅਤੇ ਮੈਂ ਆਪਣੇ ਸੂਬੇ ਤੇਲੰਗਾਨਾ ਨੂੰ ਇਕ ਸਿਧਾਂਤ ਦੇਣਾ ਚਾਹਾਂਗਾ। ਤੇਲੰਗਾਨਾ ਨੂੰ ‘ਭਵਿੱਖ ਦਾ ਸੂਬਾ’ ਕਿਹਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਤੇਲੰਗਾਨਾ ਆਉਣ ਲਈ ਸੱਦਾ ਦਿੰਦਾ ਹਾਂ, ਆਓ ਸਭ ਮਿਲ ਕੇ ਭਵਿੱਖ ਬਣਾਈਏ।
ਪ੍ਰੋਗਰਾਮ ਦੌਰਾਨ ਸੂਬੇ ਦੇ ਉਦਯੋਗ ਅਤੇ ਆਈ.ਟੀ. ਮੰਤਰੀ ਡੀ ਸ਼੍ਰੀਧਰ ਬਾਬੂ ਨੇ ਤੇਲੰਗਾਨਾ ਦੀ ਨੀਤੀਆਂ ਦੀ ਮੁੱਖ ਵਿਸ਼ੇਸ਼ਤਾਵਾਂ ਅਤੇ ਹੋਰ ਜਾਣਕਾਰੀ ਦਿੱਤੀ, ਜੋ ਕਿ ਤਕਨੀਕ ਅਤੇ ਤਕਨੀਕ ਨਿਵੇਸ਼ਕਾਂ ਲਈ ਇਸਨੂੰ ਆਕਰਸ਼ਕ ਬਣਾਉਂਦਾ ਹੈ।