#AMERICA

ਡੈਲਸ ‘ਚ ਹੋਏ ਕਾਰ-ਟਰੱਕ ਸੜਕ ਹਾਦਸੇ ‘ਚ ਭਾਰਤੀ ਮੂਲ ਦੇ 4 ਸਾਫਟਵੇਅਰ ਇੰਜੀਨੀਅਰਾਂ ਦੀ ਮੌਤ

ਨਿਊਯਾਰਕ, 4 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਡੈਲਸ ਸ਼ਹਿਰ ਵਿਚ ਹੋਏ ਕਾਰ-ਟਰੱਕ ਸੜਕ ਹਾਦਸੇ ‘ਚ 4 ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਤੇਲਗੂ ਮੂਲ ਦੇ ਤਿੰਨ ਅਤੇ ਇੱਕ ਤਾਮਿਲ ਸ਼ਾਮਲ ਸੀ। ਇਹ ਸਾਰੇ ਸਾਫਟਵੇਅਰ ਇੰਜੀਨੀਅਰਾਂ ਸਨ। ਇਹ ਦਰਦਨਾਇਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਾਸ ਵਿਚ ਉੱਤਰ ਵੱਲ 75 ‘ਤੇ ਡੈਲਸ ਤੋ ਬੈਂਟੇਨਵਿਲੇ ਨੇੜੇ ਵਾਪਰਿਆ। ਕੋਲਿਨ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ, ਇਹ ਭਿਆਨਕ ਹਾਦਸਾ ਵਾਈਟ ਸਟਰੀਟ ਦੇ ਬਿਲਕੁਲ ਨੇੜੇ ਵਾਪਰਿਆ ਸੀ ਅਤੇ ਇਸ ਹਾਦਸੇ ਵਿਚ ਲਗਭਗ ਪੰਜ ਵਾਹਨ ਸ਼ਾਮਲ ਸਨ। ਉਨ੍ਹਾਂ ਦੀ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਤੇ ਕਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਇਹ ਚਾਰੇ ਅੱਗ ਦੀ ਲਪੇਟ ਵਿਚ ਆ ਗਏ ਅਤੇ ਸੜ ਕੇ ਮਾਰੇ ਗਏ। ਐਮਰਜੈਂਸੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਾਰ ਵਿਚ ਸਵਾਰ ਅੱਗ ਤੋਂ ਬਚਣ ਵਿਚ ਅਸਮਰੱਥ ਸਨ ਅਤੇ ਦੁਖਦਾਈ ਤੌਰ ‘ਤੇ ਸੜ ਕੇ ਮਾਰੇ ਗਏ। ਮਾਰੇ ਗਏ ਇਨ੍ਹਾਂ ਲੋਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤੀ ਗਈ ਹੈ।