ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਰਾਜਾ ਕ੍ਰਿਸ਼ਨਮੂਰਤੀ ਇਕ ਵਾਰ ਫਿਰ ਇਲੀਨੋਇਸ ਤੋਂ ਜਿੱਤ ਗਏ ਹਨ। ਕ੍ਰਿਸ਼ਨਮੂਰਤੀ ਪਹਿਲੀ ਵਾਰ 2016 ਵਿਚ ਕਾਂਗਰਸ (ਅਮਰੀਕੀ ਸੰਸਦ) ਲਈ ਚੁਣੇ ਗਏ ਸਨ। ਉਹ ਚੀਨ ਦੀ ਕਮਿਊਨਿਸਟ ਪਾਰਟੀ ‘ਤੇ ਪ੍ਰਤੀਨਿਧੀ ਸਭਾ ਦੀ ਚੋਣ ਕਮੇਟੀ ਦੇ ਸੀਨੀਅਰ ਡੈਮੋਕ੍ਰੇਟਿਕ ਮੈਂਬਰ ਹਨ।
ਹਾਰਵਰਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਕ੍ਰਿਸ਼ਨਾਮੂਰਤੀ ਇੱਕ ਵਕੀਲ ਵੀ ਹਨ। ਇਲੀਨੋਇਸ ਦੇ 8ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਵਿਚ ਸ਼ਿਕਾਗੋ ਦੇ ਉੱਤਰ-ਪੱਛਮੀ ਹਿੱਸੇ ਦੇ ਨਾਲ-ਨਾਲ ਕਈ ਪੱਛਮੀ ਅਤੇ ਉੱਤਰ-ਪੱਛਮੀ ਉਪਨਗਰ ਵੀ ਸ਼ਾਮਲ ਹਨ।
ਦੱਸ ਦੇਈਏ ਕਿ ਅਮਰੀਕਾ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਨਤੀਜੇ ਹੌਲੀ-ਹੌਲੀ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ 28 ਸੂਬਿਆਂ ਦੇ ਨਤੀਜਿਆਂ ‘ਚ ਰਿਪਬਲਿਕਨ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸੂਬਿਆਂ ‘ਚ ਜਿੱਤ ਦਰਜ ਕੀਤੀ ਹੈ, ਜਦਕਿ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ 09 ਸੂਬਿਆਂ ‘ਚ ਜਿੱਤ ਦਰਜ ਕੀਤੀ ਹੈ।