ਕਿਹਾ; ਪੂਰਾ ਵਿਸ਼ਵ ਇਕ ਪਰਿਵਾਰ
ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼ਿਕਾਗੋ, ਇਲੀਨੋਇਸ ਵਿਚ ਚੱਲ ਰਹੀ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਤੀਸਰੇ ਦਿਨ ਭਾਰਤੀ ਮੂਲ ਦੇ ਪੁਜਾਰੀ ਰਾਕੇਸ਼ ਭੱਟ ਨੇ ਹਿੰਦੂ ਪ੍ਰਾਰਥਨਾ ਕੀਤੀ। ਮੈਰੀਲੈਂਡ ਵਿਚ ਰਹਿੰਦੇ ਰਾਕੇਸ਼ ਭੱਟ ਸ਼੍ਰੀ ਸਿਵਾ ਵਿਸ਼ਨੂ ਮੰਦਿਰ ਵਿਖੇ ਸੀਨੀਅਰ ਪੁਜਾਰੀ ਹਨ। ਉਨ੍ਹਾਂ ਨੇ ਅਮਰੀਕੀਆਂ ਨੂੰ ਇਕਜੁੱਟ ਹੋਣ ਦੀ ਬੇਨਤੀ ਕਰਦਿਆਂ ਆਪਣੀ ਪ੍ਰਾਰਥਨਾ ਦੀ ਸ਼ੁਰੂਆਤ ”ਵਾਸੂਧੈਵਾ ਕੁਟੰਬਕੰਮ” ਸ਼ਬਦਾਂ ਨਾਲ ਕੀਤੀ, ਜਿਨ੍ਹਾਂ ਦਾ ਅਰਥ ਹੈ ”ਸਮੁੱਚਾ ਵਿਸ਼ਵ ਇਕ ਪਰਿਵਾਰ ਹੈ।” ਸ਼੍ਰੀ ਭੱਟ ਜੋ ਮੂਲ ਰੂਪ ਵਿਚ ਭਾਰਤ ਦੇ ਕਰਨਾਟਕ ਰਾਜ ਨਾਲ ਸਬੰਧਿਤ ਹਨ, ਨੇ ਕਿਹਾ ਕਿ ”ਜੇਕਰ ਸਾਡੇ ਵਿਚ ਮੱਤਭੇਦ ਵੀ ਹਨ, ਤਾਂ ਜਦੋਂ ਰਾਸ਼ਟਰ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਇਕਜੁੱਟਤਾ ਵਿਖਾਉਣੀ ਪਵੇਗੀ। ਆਓ ਆਪਾਂ ਇਕੱਠੇ ਸੋਚੀਏ ਤੇ ਸਾਡੇ ਦਿੱਲ ਇਕੱਠੇ ਧੜਕਣ। ਇਸ ਸਭ ਸਾਡੇ ਸਮਾਜ ਦੀ ਭਲਾਈ ਲਈ ਹੈ। ਇਸ ਨਾਲ ਅਸੀਂ ਸ਼ਕਤੀਸ਼ਾਲੀ ਬਣਾਂਗੇ, ਇਸ ਲਈ ਆਓ ਇਕੱਠੇ ਹੋਈਏ ਤੇ ਆਪਣੇ ਰਾਸ਼ਟਰ ਨੂੰ ਮਹਾਨ ਬਣਾਈਏ।” ਸ਼੍ਰੀ ਭੱਟ ਨੇ ਜ਼ੋਰ ਦਿੱਤਾ ਕਿ ਸਾਨੂੰ ਅਜਿਹੇ ਆਗੂ ਦੀ ਲੋੜ ਹੈ, ਜੋ ਇਨ੍ਹਾਂ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ਹੋਵੇ। ਉਨ੍ਹਾਂ ਨੇ ਪ੍ਰਾਰਥਨਾ ਇਨ੍ਹਾਂ ਸ਼ਬਦਾਂ ਨਾਲ ਖਤਮ ਕੀਤੀ ”ਅਸੀਂ ਵਿਸ਼ਵ ਵਿਆਪੀ ਇਕ ਪਰਿਵਾਰ ਹਾਂ। ਸੱਚ ਸਾਡੀ ਬੁਨਿਆਦ ਹੈ, ਜੋ ਹਮੇਸ਼ਾਂ ਰਹੇਗਾ। ਆਓ ਸੱਚ ਨੂੰ ਸਮਝੀਏ, ਹਨੇਰੇ ਤੋਂ ਰੌਸ਼ਨੀ ਵੱਲ ਪਰਤੀਏ ਤੇ ਮੌਤ ਤੋਂ ਅਮਰਤਾ ਵੱਲ ਵਧੀਏ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ।”