#AMERICA

ਡਾ. ਐੱਸ.ਪੀ. ਸਿੰਘ ਓਬਰਾਏ ਨੌਰਥ ਅਮਰੀਕਾ ਦੌਰੇ ਦੌਰਾਨ ਕੈਲੀਫੋਰਨੀਆ ਪਹੁੰਚੇ

– ਸੈਕਰਾਮੈਂਟੋ ਤੇ ਫੇਅਰਫੀਲਡ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ
ਸੈਕਰਾਮੈਂਟੋ, 6 ਅਗਸਤ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਆਪਣੇ ਨੌਰਥ ਅਮਰੀਕਾ ਦੇ ਦੌਰੇ ਦੌਰਾਨ ਕੈਲੀਫੋਰਨੀਆ ਪਹੁੰਚੇ। ਕੈਲੀਫੋਰਨੀਆ ਦੇ ਸੈਕਰਾਮੈਂਟੋ ਅਤੇ ਫੇਅਰਫੀਲਡ ਵਿਖੇ ਵੱਖ-ਵੱਖ ਪ੍ਰਭਾਵਸ਼ਾਲੀ ਸਮਾਗਮ ਹੋਏ, ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸਥਾਨਕ ਆਗੂਆਂ ਅਤੇ ਲੋਕਾਂ ਨੇ ਡਾ. ਓਬਰਾਏ ਦੇ ਸਮਾਜ ਪ੍ਰਤੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਸ਼ਖਸੀਅਤਾਂ ਨਾਲ ਵੀ ਮੁਲਾਕਾਤਾਂ ਕੀਤੀਆਂ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਡਾ. ਓਬਰਾਏ ਨੂੰ ਮਿਲਣ ਲਈ ਕੈਲੀਫੋਰਨੀਆ ਦੀਆਂ ਉੱਚ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਡਾ. ਐੱਸ.ਪੀ. ਸਿੰਘ ਓਬਰਾਏ ਸ਼ਿਕਾਗੋ ਅਤੇ ਐਡਮਿੰਟਨ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਲੀਫੋਰਨੀਆ ਤੋਂ ਬਾਅਦ ਉਹ ਸਿਆਟਲ, ਵੈਨਕੂਵਰ, ਨਿਊਯਾਰਕ, ਨਿਊਜਰਸੀ, ਵਾਸ਼ਿੰਗਟਨ ਡੀ.ਸੀ. ਆਦਿ ਥਾਂਵਾਂ ‘ਤੇ ਵੀ ਪਹੁੰਚਣਗੇ।