#CANADA

ਟੋਰਾਂਟੋ ਪੁਲਿਸ ਵੱਲੋਂ ਸਿਮ ਸਵੈਪ ਗਿਰੋਹ ਦੇ 10 ਮੈਂਬਰ ਕਾਬੂ

ਟੋਰਾਂਟੋ, 3 ਅਗਸਤ (ਪੰਜਾਬ ਮੇਲ)- ਟੋਰਾਂਟੋ ਪੁਲਿਸ ਵੱਲੋਂ ਸਿਮ ਸਵੈਪ ਮਾਮਲੇ ਵਿਚ 10 ਜਣਿਆਂ ਦੇ ਇਕ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡਿਟੈਕਟਿਵ ਡੇਵਿਡ ਕੌਫੀ ਨੇ ਦੱਸਿਆ ਕਿ ਪ੍ਰੌਜੈਕਟ ਡਿਸਰਪਟ ਅਧੀਨ ਇਹ ਕਾਰਵਾਈ ਕੀਤੀ ਗਈ ਅਤੇ ਸ਼ੱਕੀਆਂ ਵਿਰੁੱਧ 100 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਸਿਮ ਸਵੈਪ ਫਰੌਡ ਦੌਰਾਨ ਠੱਗਾਂ ਵੱਲੋਂ ਸਬੰਧਤ ਸ਼ਖਸ ਦੇ ਫੋਨ ਨੰਬਰ ਨਵੇਂ ਸਿਮ ਕਾਰਡ ਵਿਚ ਤਬਦੀਲ ਕਰ ਦਿਤਾ ਹੈ ਤਾਂਕਿ ਬੈਂਕਿੰਗ ਲੈਣ ਦੇਣ ਕੀਤਾ ਜਾ ਸਕੇ। ਠੱਗਾਂ ਵੱਲੋਂ ਆਮ ਤੌਰ ’ਤੇ ਪੀੜਤਾਂ ਦੀ ਨਿਜੀ ਜਾਣਕਾਰੀ ਜਿਵੇਂ ਨਾਂ, ਫੋਨ ਨੰਬਰ ਅਤੇ ਹੋਰ ਵੇਰਵੇ ਚੋਰੀ ਕੀਤੇ ਜਾਂਦੇ ਹਨ। ਪ੍ਰੌਜੈਕਟ ਡਿਸਰਪਟ ਅਧੀਨ ਜਿਥੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਉਥੇ ਹੀ ਦੋ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।ਸ਼ੱਕੀਆਂ ਵਿਰੁੱਘ ਪੰਜ ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਡਿਟੈਕਟਿਵ ਕੌਫੀ ਨੇ ਦੱਸਿਆ ਕਿ ਆਨਲਾਈਨ ਖਾਤਿਆਂ ਵਿਚ ਸੰਨ੍ਹ ਲਾ ਕੇ ਠੱਗਾਂ ਵੱਲੋਂ ਹ ਰ ਸਾਲ ਲੱਖਾਂ ਡਾਲਰ ਚੋਰੀ ਕੀਤੇ ਜਾਂਦੇ ਹਨ ਅਤੇ ਇਸ ਗਿਰੋਹ ਵੱਲੋਂ ਤਕਰੀਬਨ 10 ਲੱਖ ਡਾਲਰ ਦੀ ਠੱਗੀ ਮਾਰੀ ਗਈ। ਗ੍ਰਿਫ਼ਤਾਰ ਸ਼ੱਕੀਆਂ ਵਿਚ ਬਰੈਂਪਟਲ ਦਾ ਸਈਅਦ ਸ਼ਾਨ, ਬਰੈਂਪਟਨ ਦਾ ਸਈਅਦ ਹੁਨੈਨ, ਬਰੈਂਪਟਨਦਾ ਵਸੀਮ ਅੱਬਾਸ, ਮਿਸੀਸਾਗਾ ਦਾ ਔਨਾਲੀ ਹਸਨੈਨ, ਵਿੰਨੀਪੈਗ ਦਾ ਮੁਹੰਮਦ ਇਬਰਾਹਿਮ, ਟੋਰਾਂਟੋ ਦੀ ਮਾਰੀਆ ਅਗੁਜਾ, ਟੋਰਾਂਟੋ ਦਾ ਓਵੈਸ ਵਰੈਚੀਆ ਅਤੇ ਟੋਰਾਂਟੋ ਦੀ ਨਾਡੀਆ ਕੈਂਪੀਟੈਲੀ ਸ਼ਾਮਲ ਹਨ।।