#Cricket #SPORTS

ਟੀ20 ਵਿਸ਼ਵ ਕੱਪ: ਅਮਰੀਕਾ ਨੇ ਨਾਮੀਬੀਆ ਨੂੰ ਹਰਾਇਆ

ਚੇਨੱਈ, 18 ਫਰਵਰੀ (ਪੰਜਾਬ ਮੇਲ)- ਅਮਰੀਕਾ ਨੇ ਟੀ20 ਵਿਸ਼ਵ ਕੱਪ ਵਿਚ ਦੂਜੀ ਜਿੱਤ ਦਰਜ ਕਰਦਿਆਂ ਨਾਮੀਬੀਆ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਮੋਨਾਂਕ ਪਟੇਲ ਦੀਆਂ 30 ਗੇਂਦਾਂ ‘ਤੇ 52 ਦੌੜਾਂ ਤੇ ਸੰਜੈ ਕ੍ਰਿਸ਼ਨਾਮੂਰਤੀ ਦੀ 33 ਗੇਂਦਾਂ ‘ਤੇ 68 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199/4 ਦਾ ਸਕੋਰ ਬਣਾਇਆ। ਜਵਾਬ ਵਿਚ ਨਾਮੀਬੀਆ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 168 ਦੌੜਾਂ ਹੀ ਬਣਾ ਸਕੀ। ਨਾਮੀਬੀਆ ਲਈ ਲੌਰੇਨ ਸਟੀਨਕੈਂਪ ਨੇ 39 ਗੇਂਦਾਂ ‘ਤੇ ਸ਼ਾਨਦਾਰ 58 ਦੌੜਾਂ ਬਣਾਈਆਂ ਤੇ ਜੈਨ ਫਰਾਈਲਿੰਕ (19) ਨਾਲ ਪਹਿਲੇ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ।