#AMERICA

ਟਰੰਪ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਹੈਰਿਸ ਦੀ ‘ਸੀਕ੍ਰੇਟ ਸਰਵਿਸ’ ਸੁਰੱਖਿਆ ਲਈ ਗਈ ਵਾਪਸ

ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ‘ਸੀਕ੍ਰੇਟ ਸਰਵਿਸ’ ਸੁਰੱਖਿਆ ਵਾਪਸ ਲੈ ਲਈ ਹੈ। ਸਾਬਕਾ ਉਪ ਰਾਸ਼ਟਰਪਤੀਆਂ ਨੂੰ ਅਹੁਦਾ ਛੱਡਣ ਤੋਂ ਬਾਅਦ ਵੱਧ ਤੋਂ ਵੱਧ 6 ਮਹੀਨੇ ਤੱਕ ਸੰਘੀ ਸਰਕਾਰ ਦੀ ਸੁਰੱਖਿਆ ਮਿਲਦੀ ਹੈ, ਜਦੋਂ ਕਿ ਸਾਬਕਾ ਰਾਸ਼ਟਰਪਤੀਆਂ ਨੂੰ ਜੀਵਨ ਭਰ ਦੀ ਸੁਰੱਖਿਆ ਮਿਲਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਨੇ ਗੁਪਤ ਤਰੀਕੇ ਨਾਲ ਇਕ ਨਿਰਦੇਸ਼ ‘ਤੇ ਦਸਤਖਤ ਕੀਤੇ ਸਨ, ਜਿਸ ਤਹਿਤ ਹੈਰਿਸ ਦੀ ਸੁਰੱਖਿਆ 6 ਮਹੀਨੇ ਤੋਂ ਵੱਧ ਸਮੇਂ ਤੱਕ ਵਧਾ ਦਿੱਤੀ ਗਈ ਸੀ।