#AMERICA

ਟਰੰਪ ਨੇ ਸੁਪਰੀਮ ਕੋਰਟ ਨੂੰ ਜਿਨਸੀ ਸੋਸ਼ਣ ਮਾਮਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ

ਸੈਕਰਾਮੈਟੋ, 12 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ 50 ਲੱਖ ਡਾਲਰ ਸਿਵਲ ਮਾਮਲੇ ‘ਤੇ ਮੁੜ ਵਿਚਾਰ ਕਰੇ, ਜਿਸ ਵਿਚ ਉਸ ਉਪਰ ਮੈਗਜ਼ੀਨ ਕਾਲਮਨਵੀਸ ਈ ਜੀਨ ਕੈਰੋਲ ਨਾਲ ਜਿਨਸੀ ਸੋਸ਼ਣ ਕਰਨ ਤੇ ਉਸ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਗਏ ਸਨ। ਪਿਛਲੇ ਸਾਲ ਸੰਘੀ ਅਪੀਲ ਕੋਰਟ ਨੇ ਟਰੰਪ ਵਿਰੁੱਧ 50 ਲੱਖ ਡਾਲਰ ਜੁਰਮਾਨਾ ਲਾਉਣ ਦੇ ਜਿਊਰੀ ਦੇ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਜੱਜ ਲੇਵਿਸ ਕਪਲਾਨ ਨੇ ਜਿਊਰੀ ਨੂੰ ਕੈਰੋਲ ਸਮੇਤ 2 ਔਰਤਾਂ ਦੁਆਰਾ ਕਈ ਸਾਲ ਪਹਿਲਾਂ ਉਸ ਵਿਰੁੱਧ ਜਿਨਸੀ ਹਮਲੇ ਦੇ ਲਾਏ ਗਏ ਦੋਸ਼ਾਂ ਦੀ ਸੁਣਵਾਈ ਕਰਨ ਦੀ ਇਜਾਜ਼ਤ ਦੇਣ ਸਮੇਂ ਕਈ ਗਲਤੀਆਂ ਕੀਤੀਆਂ ਹਨ।