#AMERICA

ਟਰੰਪ ਨੇ ਦਿੱਤੀ ਚਿਤਾਵਨੀ

ਕਿਹਾ: ਮੈਂ ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣਾਂ ’ਚ ਹਰ ਹਾਲ ਵਿਚ ਹਰਾਂਵਾਂਗਾ
ਵਾਸ਼ਿੰਗਟਨ ਡੀ.ਸੀ., 16 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੇ ਉਹ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜੋਅ ਬਾਇਡਨ ਦਾ ਸਾਹਮਣਾ ਕਰਦਾ ਹੈ, ਤਾਂ ਉਹ ਬਾਇਡਨ ਨੂੰ ਹਰ ਹਾਲ ਵਿਚ ਹਰਾ ਸਕਦਾ ਹੈ। ਇਹ ਬਿਆਨ ਟਰੰਪ ਨੇ ਉਸ ਵਕਤ ਦਿੱਤਾ ਹੈ, ਜਦੋਂ ਉਹ ਆਪਣੇ ਖਿਲਾਫ ਵੱਖ-ਵੱਖ ਅਦਾਲਤਾਂ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਭਾਵੇਂ ਕਿ ਟਰੰਪ ਨੂੰ ਰਿਪਬਲਿਕਨ ਪਾਰਟੀ ਵੱਲੋਂ ਨਾਮਜ਼ਦਗੀ ਨਹੀਂ ਮਿਲੀ ਹੈ, ਪਰ ਫਿਰ ਵੀ ਉਹ ਆਪਣੇ ਕੇਸਾਂ ਨੂੰ ਭੁਗਤਣ ਦੇ ਨਾਲ-ਨਾਲ ਚੋਣ ਪ੍ਰਚਾਰ ਵੀ ਕਰ ਰਹੇ ਹਨ। ਉਹ 2024 ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ।
ਜੇ ਦੇਖਿਆ ਜਾਵੇ, ਤਾਂ ਇਸ ਵਕਤ ਉਹ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਲੋਕਪਿ੍ਰਅਤਾ ਦੇ ਬਰਾਬਰ ਹਨ। ਪਰ ਆਪਣੀ ਪਾਰਟੀ ਵਿਚ ਉਹ ਉੱਪਰ ਹੋਣ ਕਾਰਨ ਰਿਪਬਲਿਕਨ ਵੋਟਰ ਟਰੰਪ ਨੂੰ ਅਗਲੀਆਂ ਚੋਣਾਂ ਵਿਚ ਰਾਸ਼ਟਰਪਤੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ।
ਸਾਬਕਾ ਰਾਸ਼ਟਰਪਤੀ ਟਰੰਪ ਨੂੰ ਇਸ ਸਾਲ ਵੱਖ-ਵੱਖ ਅਦਾਲਤਾਂ ਵੱਲੋਂ 4 ਵਾਰ ਦੋਸ਼ੀ ਠਹਿਰਾਇਆ ਗਿਆ ਹੈ।

Leave a comment